14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਹਿਲੀ ਮਾਰਚ ਤੋਂ ਪੱਛਮੀ ਬੰਗਾਲ ਪੁੱਜਣਗੇ ਕੇਂਦਰੀ ਸੁਰੱਖਿਆ ਕਰਮੀ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਕੋਲਕਾਤਾ, 21 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 1 ਮਾਰਚ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਪੁੱਜਣੀ ਸ਼ੁਰੂ ਹੋ ਜਾਵੇਗੀ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਮੁੱਖ ਚੋਣ ਕਮਿਸ਼ਨ ਦੀ ਸਲਾਹ ਤੇ ਸੂਬੇ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਰਾਜ ਪੁਲਿਸ ਦੇ ਡੀ.ਜੀ. ਨੇ ਪੱਤਰ ਲਿਖ ਕੇ ਦੱਸਿਆ ਹੈ ਕਿ ਪਹਿਲੇ ਗੇੜ 'ਚ 240 ਕੰਪਨੀਆਂ ਫੋਰਸ ਅਤੇ 10 ਮਾਰਚ ਤੋਂ ਬਾਅਦ ਬਾਕੀ ਸੁਰੱਖਿਆ ਬਲ ਭੇਜੇ ਜਾਣਗੇ | ਇਨ੍ਹਾਂ ਸੁਰੱਖਿਆ ਬਲਾਂ 'ਚ ਸੀ. ਆਰ. ਪੀ. ਐਫ., ਬੀ. ਐਸ. ਐਫ., ਆਈ. ਟੀ. ਬੀ. ਪੀ. ਅਤੇ ਸੀ. ਆਈ. ਐਸ. ਐਫ. ਕੇਂਦਰੀ ਸੁਰੱਖਿਆ ਬਲ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਐਸ. ਆਈ. ਆਰ. ਦੀ ਜਾਂਚ ਤੋਂ ਬਾਅਦ ਆਖਰੀ ਵੋਟਰ ਸੂਚੀ ਜਾਰੀ ਕੀਤੀ ਜਾਣ ਵਾਲੀ ਹੈ | ਉਸ ਤੋਂ ਬਾਅਦ 1 ਮਾਰਚ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਆਮਦ ਸ਼ੁਰੂ ਹੋ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਇੰਦੌਰ 'ਚ ਕਾਂਗਰਸ ਤੇ ਭਾਜਪਾ ਵਰਕਰਾਂ 'ਚ ਝੜਪ-10 ਜ਼ਖ਼ਮੀ <br/> ਅਗਲੀ ਖ਼ਬਰ ਜਲ ਸੈਨਾ ਮੁਖੀ ਐਡਮਿਰਲ ਤਿ੍ਪਾਠੀ ਵਲੋਂ 'ਗੋਆ ਮੈਰੀਟਾਈਮ ਕਨਕਲੇਵ 2026' ਦਾ ਉਦਘਾਟਨ
Ad Position 24