14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਰ.ਐਸ.ਐਸ. ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਅਦਾਲਤ 'ਚ ਪੇਸ਼

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਠਾਣਾ/ਮੁੰਬਈ, 21 ਫਰਵਰੀ (ਪੀ.ਟੀ.ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐਸ.ਐਸ.) ਦੇ ਇਕ ਕਾਰਕੁੰਨ ਵਲੋਂ ਉਨ੍ਹਾਂ ਖ਼ਿਲਾਫ਼ ਦਾਇਰ ਮਾਨਹਾਨੀ ਦੇ ਮਾਮਲੇ 'ਚ ਨਵਾਂ ਜ਼ਮਾਨਤੀ ਪੇਸ਼ ਕਰਨ ਲਈ ਅੱਜ ਮਹਾਰਾਸ਼ਟਰ ਦੇ ਠਾਣਾ ਜ਼ਿਲ੍ਹੇ 'ਚ ਇਕ ਮੈਜਿਸਟੇ੍ਰਟ ਦੀ ਅਦਾਲਤ 'ਚ ਪੇਸ਼ ਹੋਏ ਅਤੇ ਉਨ੍ਹਾਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਹਰਸ਼ਵਰਧਨ ਸਪਕਾਲ ਨੂੰ ਆਪਣਾ ਨਵਾਂ ਜ਼ਮਾਨਤੀ ਨਾਮਜ਼ਦ ਕੀਤਾ | ਉਹ ਸਪਕਾਲ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਅਦਾਲਤ 'ਚ ਪੇਸ਼ ਹੋਣ ਪਹੁੰਚੇ | ਰਾਹੁਲ ਗਾਂਧੀ ਵਲੋਂ ਨਵੇਂ ਜ਼ਮਾਨਤੀ ਬਾਂਡ 'ਤੇ ਦਸਤਖ਼ਤ ਕਰਨ ਸਮੇਤ ਕਾਨੂੰਨੀ ਕਾਰਵਾਈ ਅੱਧੇ ਘੰਟੇ ਦੇ ਅੰਦਰ ਪੂਰੀ ਹੋ ਗਈ | ਇਸ ਮਾਮਲੇ 'ਚ ਸਪਕਾਲ ਨੂੰ ਉਨ੍ਹਾਂ ਦਾ ਨਵਾਂ ਜ਼ਮਾਨਤੀ ਬਣਾਇਆ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਦੇ ਵਕੀਲ ਨਾਰਾਇਣ ਅਈਅਰ ਨੇ ਪੁਸ਼ਟੀ ਕੀਤੀ ਕਿ ਪ੍ਰਕਿਰਿਆ ਸੰਬੰਧੀ ਰਸਮਾਂ ਪੂਰੀਆਂ ਹੋ ਗਈਆਂ ਹਨ | ਅਈਅਰ ਨੇ ਕਿਹਾ ਕਿ ਸਾਨੂੰ ਭਾਰਤੀ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਨਿਆਂ ਜ਼ਰੂਰ ਮਿਲੇਗਾ | ਰਾਹੁਲ ਨੂੰ ਭਵਿੱਖ ਦੀਆਂ ਸੁਣਵਾਈਆਂ ਵਿਚ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਦਿੱਤੀ ਗਈ ਹੈ ਪਰ ਅਸੀਂ ਆਪਣੇ ਬਚਾਅ ਪੱਖ ਦੇ ਗਵਾਹਾਂ ਨੂੰ ਢੁਕਵੇਂ ਸਮੇਂ 'ਤੇ ਪੇਸ਼ ਕਰਾਂਗੇ | ਉਨ੍ਹਾਂ ਕਿਹਾ ਕਿ ਜ਼ਮਾਨਤ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਾਂਚ ਅਧਿਕਾਰੀ (ਆਈ.ਓ.) ਦੀ ਜਿਰ੍ਹਾ ਦੁਬਾਰਾ ਸ਼ੁਰੂ ਹੋਵੇਗੀ ਅਤੇ ਨਾਲ ਹੀ ਸਪੱਸ਼ਟ ਕੀਤਾ ਕਿ ਰਾਹੁਲ ਨਾਲ ਜਿਰ੍ਹਾ ਨਹੀਂ ਕੀਤੀ ਜਾਵੇਗੀ | ਆਰ.ਐਸ.ਐਸ. ਦੇ ਵਲੰਟੀਅਰ ਰਾਜੇਸ਼ ਕੁੰਟੇ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਕਾਂਗਰਸੀ ਨੇਤਾ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦÏਰਾਨ ਸੋਨਾਲੇ ਪਿੰਡ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਪਿੱਛੇ ਆਰ.ਐਸ.ਐਸ. ਦਾ ਹੱਥ ਹੈ | ਕੁੰਟੇ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 500 (ਮਾਣਹਾਨੀ) ਦੇ ਤਹਿਤ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਇਸ ਝੂਠੀ ਟਿੱਪਣੀ ਨੇ ਆਰ.ਐਸ.ਐਸ. ਦੀ ਸਾਖ਼ ਨੂੰ ਖਰਾਬ ਕੀਤਾ ਹੈ | ਕੁੰਟੇ ਤੋਂ ਪਹਿਲਾਂ ਹੀ ਮਾਮਲੇ ਦੀ ਸੁਣਵਾਈ ਦÏਰਾਨ ਜਿਰ੍ਹਾ ਕੀਤੀ ਜਾ ਚੁੱਕੀ ਹੈ¢

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਧਾਰਮਿਕ ਸਥਾਨਾਂ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਅਗਲੀ ਖ਼ਬਰ ਸਵਾਮੀ ਅਵਿਮੁਕਤੇਸ਼ਵਰਾਨੰਦ ਵਿਰੁੱਧ ਪੋਕਸੋ ਐਕਟ ਤਹਿਤ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ
Ad Position 24