14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਦਿੱਲੀ 'ਚ ਧਾਰਮਿਕ ਸਥਾਨਾਂ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਲਾਲ ਕਿਲ੍ਹਾ ਤੇ ਚਾਂਦਨੀ ਚੌਕ ਸਮੇਤ ਹੋਰ ਥਾਵਾਂ 'ਤੇ ਸੁਰੱਖਿਆ ਵਧਾਈ
ਨਵੀਂ ਦਿੱਲੀ, 21 ਫਰਵਰੀ (ਮਿਸਰਦੀਪ ਭਾਟੀਆ)-ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਅੱਤਵਾਦੀ ਸਾਜਿਸ਼ ਦਾ ਖੁਲਾਸਾ ਕਰਦੇ ਹੋਏ ਹਾਈ ਅਲਰਟ ਜਾਰੀ ਕੀਤਾ ਹੈ | ਖੁਫੀਆ ਜਾਣਕਾਰੀ ਅਨੁਸਾਰ ਅੱਤਵਾਦੀ ਸੰਗਠਨ 'ਲਸ਼ਕਰ-ਏ-ਤਾਇਬਾ' ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਅਤੇ ਚਾਂਦਨੀ ਚੌਕ ਵਿਚ ਇਕ ਪ੍ਰਮੁੱਖ ਮੰਦਰ ਵਿਚ ਬੰਬ ਧਮਾਕੇ ਦੀ ਯੋਜਨਾ ਬਣਾ ਰਿਹਾ ਹੈ | ਇਹ ਅਲਰਟ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਮਸਜਿਦ ਧਮਾਕੇ ਦਾ ਬਦਲਾ ਲੈਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ | ਖੁਫੀਆ ਸੂਤਰਾਂ ਅਨੁਸਾਰ 'ਲਸ਼ਕਰ-ਏ-ਤਾਇਬਾ' ਇਕ ਆਈ.ਈ.ਡੀ. ਹਮਲੇ ਦੀ ਯੋਜਨਾ ਬਣਾ ਰਿਹਾ ਹੈ ਤੇ ਇਹ ਅੱਤਵਾਦੀ ਸੰਗਠਨ ਦੇਸ਼ ਭਰ ਦੇ ਮੰਦਰਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ | ਖੁਫੀਆ ਸੂਤਰਾਂ ਨੇ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਧਮਾਕੇ ਦਾ ਅਲਰਟ ਹੈ | ਅੱਤਵਾਦੀ ਚਾਂਦਨੀ ਚੌਕ ਵਿਚ ਇਕ ਪ੍ਰਮੁੱਖ ਮੰਦਰ ਨੂੰ ਨਿਸ਼ਾਨਾ ਬਣਾ ਸਕਦੇ ਹਨ | ਧਿਆਨਯੋਗ ਹੈ ਕਿ ਦਿੱਲੀ ਵਿਚ ਪਿਛਲੇ ਸਾਲ ਹੀ 10 ਨਵੰਬਰ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇਕ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 13 ਲੋਕ ਮਾਰੇ ਗਏ ਸਨ ਅਤੇ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ | ਇਹ ਧਮਾਕਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਨੇੜੇ ਵਿਸਫੋਟਕਾਂ ਨਾਲ ਭਰੀ ਕਾਰ ਵਿਚ ਹੋਇਆ ਸੀ | ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਇਕਾਈਆਂ ਕਰੀਬੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ | ਸੀ. ਸੀ. ਟੀ. ਵੀ. ਨਿਗਰਾਨੀ, ਗੱਡੀਆਂ ਦੀ ਚੈਕਿੰਗ ਤੇ ਸੰਵੇਦਨਸ਼ੀਲ ਥਾਵਾਂ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬੰਬ ਨਕਾਰਾ ਟੀਮਾਂ, ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਵੀ ਖਾਸ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ 2029-30 ਤੱਕ 6 ਕਰੋੜ 'ਲੱਖਪਤੀ ਦੀਦੀ' ਦਾ ਟੀਚਾ ਰੱਖਿਆ-ਚੌਹਾਨ ਅਗਲੀ ਖ਼ਬਰ ਆਰ.ਐਸ.ਐਸ. ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਅਦਾਲਤ 'ਚ ਪੇਸ਼
Ad Position 24