ਠਾਣੇ, 22 ਫਰਵਰੀ (ਪੀ.ਟੀ.ਆਈ.)-ਠਾਣੇ ਦੇ ਇੱਕ ਮਸ਼ਹੂਰ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸਨੇ ਫੋਨ 'ਤੇ ਬਿਸ਼ਨੋਈ ਗਰੁੱਪ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਹੈ | 60 ਸਾਲਾ ਕਾਰੋਬਾਰੀ ਵਲੋਂ ਨੌਪਾੜਾ ਪੁਲਿਸ ਸਟੇਸ਼ਨ ਵਿਚ ਦਰਜ ਸ਼ਿਕਾਇਤ ਅਨੁਸਾਰ ਉਸ ਨੂੰ 11 ਫਰਵਰੀ ਨੂੰ ਇੱਕ ਧਾਰਮਿਕ ਸਮਾਰੋਹ ਲਈ ਮੱਧ ਪ੍ਰਦੇਸ਼ ਦੀ ਯਾਤਰਾ ਦੌਰਾਨ ਕਈ ਵਟਸਐਪ ਕਾਲਾਂ ਆਈਆਂ ਅਤੇ ਉਨ੍ਹਾਂ ਦਾ ਜਵਾਬ ਦੇਣ 'ਤੇ ਉਸ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ, ਨਹੀਂ ਤਾਂ ਉਸ ਨੂੰ ਮਰਨ ਲਈ ਤਿਆਰ ਰਹਿਣਾ ਚਾਹੀਦਾ ਹੈ | ਨੌਪਾੜਾ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਅਭੈ ਚੰਦਰਨਾਥ ਮਹਾਜਨ ਨੇ ਕਿਹਾ ਕਿ ਕਾਰੋਬਾਰੀ ਦੀ ਸ਼ਿਕਾਇਤ 'ਤੇ 20 ਫਰਵਰੀ ਨੂੰ ਜਬਰੀ ਵਸੂਲੀ ਤੇ ਹੋਰ ਅਪਰਾਧਾਂ ਲਈ ਐਫ.ਆਈ.ਆਰ. ਦਰਜ ਕੀਤੀ ਗਈ ਸੀ |