10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਾਹਕੋਟ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦਾ ਹਾਲ ਹੋਇਆ ਬੇਹਾਲ <br/>

Ad Position 21
No active advertisement
ਸ਼ਾਹਕੋਟ ਦੇ ਮੇਨ ਬਾਜ਼ਾਰ 'ਚ ਟ੍ਰੈਫਿਕ 'ਚ ਫਸੇ ਵਾਹਨ | ਤਸਵੀਰ- ਸੁਖਦੀਪ ਸਿੰਘ <br/> 23-02-2026
ਸ਼ਾਹਕੋਟ, 22 ਫਰਵਰੀ (ਸੁਖਦੀਪ ਸਿੰਘ)- ਸ਼ਾਹਕੋਟ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦਾ ਮਸਲਾ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ | ਚਾਹੇ ਕਿ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕਈ ਨੀਤੀਆਂ ਬਣ ਚੁੱਕੀਆਂ ਹਨ ਪਰ ਉਨ੍ਹਾਂ 'ਤੇ ਕੋਈ ਅਮਲ ਨਹੀਂ ਹੋਇਆ, ਜਿਸ ਕਾਰਨ ਟ੍ਰੈਫਿਕ ਸਮੱਸਿਆ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਬਣ ਰਹੀ ਹੈ | ਸ਼ਾਹਕੋਟ ਦੇ ਮੇਨ ਬਜ਼ਾਰ, ਮਲਸੀਆਂ ਰੋਡ ਤੇ ਮੋਗਾ ਰੋਡ 'ਚ ਵਾਹਨਾਂ ਦੀ ਵੱਡੀ ਪੱਧਰ 'ਤੇ ਆਵਾਜ਼ਾਈ ਹੈ | ਪਹਿਲਾਂ ਤਾਂ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਤੋਂ ਦੁਕਾਨਦਾਰਾਂ ਨੇ ਰੇਹੜ੍ਹੀਆਂ ਵੀ ਲਗਵਾਈਆਂ ਹੋਈਆਂ ਹਨ ਤੇ ਰੇਹੜ੍ਹੀਆਂ ਵਾਲਿਆਂ ਕੋਲੋਂ ਦੁਕਾਨਦਾਰ ਪੈਸੇ ਲੈ ਰਹੇ ਹਨ | ਉਨ੍ਹਾਂ ਦੇ ਅੱਗੇ ਚਾਲਕ ਆਪਣੇ ਵਾਹਨ ਸੜਕ ਦੇ ਅੱਧ-ਵਿਚਾਲੇ ਖੜ੍ਹੇ ਕਰਕੇ ਚਲੇ ਜਾਂਦੇ ਹਨ | ਲੋਕ ਬਿਨਾਂ ਪ੍ਰਵਾਹ ਕੀਤੇ ਜਿੱਥੇ ਜੀਅ ਕਰਦਾ, ਆਪਣਾ ਵਾਹਨ ਖੜ੍ਹਾ ਕਰਕੇ ਚਲੇ ਜਾਂਦੇ ਹਨ, ਜਿਸ ਕਾਰਨ ਸੜਕਾਂ ਦਾ ਇਕ ਪਾਸਾ ਬੰਦ ਹੋਣ ਕਾਰਨ ਟ੍ਰੈਫਿਕ ਜਾਮ ਹੋਣ ਲੱਗ ਪੈਂਦਾ ਹੈ | ਦੁਪਹਿਰ ਸਮੇਂ ਸਕੂਲੀ ਵਿਦਿਆਰਥੀਆਂ, ਕਿਸੇ ਐਮਰਜੈਂਸੀ, ਬੱਸਾਂ ਵਾਲਿਆਂ ਦੇ ਸਮੇਂ ਸਿਰ ਪਹੁੰਚਣ ਆਦਿ 'ਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ | ਇਹ ਵੀ ਦੇਖਿਆ ਗਿਆ ਹੈ ਕਿ ਪੁਲਿਸ ਥਾਣੇ ਦੇ ਸਾਹਮਣੇ ਮੇਨ ਬਾਜ਼ਾਰ 'ਚੋਂ ਟ੍ਰੈਫਿਕ ਸੁਚਾਰੂ ਢੰਗ ਨਾਲ ਕਰਨ ਲਈ ਬਣਾਏ ਡਿਵਾਈਜ਼ਰ ਦੇ ਆਸੇ-ਪਾਸੇ ਹੀ ਲੋਕ ਆਪਣੇ ਵਾਹਨ ਪਾਰਕ ਕਰਕੇ ਚਲੇ ਜਾਂਦੇ ਹਨ ਜਿਸ ਕਾਰਨ ਟ੍ਰੈਫਿਕ ਸਮੱਸਿਆ ਕਈ ਵਾਰ ਹਾਦਸਿਆਂ ਨੂੰ ਵੀ ਸੱਦਾ ਦੇ ਦਿੰਦੀ ਹੈ | ਕਈ ਵਾਰ ਤਾਂ ਗੁੱਸੇ 'ਚ ਆਏ ਲੋਕ ਲੜਨ ਤੱਕ ਚਲੇ ਜਾਂਦੇ ਹਨ | ਕੋਈ ਕਾਰਵਾਈ ਨਾ ਹੋਣ ਕਾਰਨ ਹੁਣ ਲੋਕ ਗਲੀਆਂ 'ਚ ਨਜਾਇਜ਼ ਕਬਜ਼ੇ ਵੀ ਕਰਨ ਲੱਗ ਪਏ ਹਨ |

Ad Position 22
No active advertisement
ਪਿਛਲੀ ਖ਼ਬਰ ਠਾਣੇ ਦੇ ਕਾਰੋਬਾਰੀ ਨੂੰ 10 ਕਰੋੜ ਦੀ ਫਿਰੌਤੀ ਦੀ ਧਮਕੀ ਅਗਲੀ ਖ਼ਬਰ ਜਥੇਦਾਰ ਬਲਰਾਜ ਸਿੰਘ ਜੌਹਲ ਜੰਡਿਆਲਾ ਸਰਕਲ ਦੇ ਪ੍ਰਧਾਨ ਨਿਯੁਕਤ <br/>
Ad Position 24