10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਵਾਮੀ ਅਵਿਮੁਕਤੇਸ਼ਵਰਾਨੰਦ ਵਿਰੁੱਧ ਪੋਕਸੋ ਤਹਿਤ ਐਫ.ਆਈ.ਆਰ. ਦਰਜ

Ad Position 21
No active advertisement
ਅਜੀਤ ਡੈਸਕ 23-02-2026
ਲਖਨਊ (ਯੂ.ਪੀ.), 22 ਫਰਵਰੀ (ਪੀ.ਟੀ.ਆਈ.)-ਪ੍ਰਯਾਗਰਾਜ ਵਿਚ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਅਤੇ ਉਨ੍ਹਾਂ ਦੇ ਚੇਲੇ ਮੁਕੁੰਦਾਨੰਦ ਬ੍ਰਹਮਚਾਰੀ ਵਿਰੁੱਧ ਪਿਛਲੇ ਸਾਲ ਮਾਘ ਮੇਲੇ ਦੌਰਾਨ ਇੱਕ ਨਾਬਾਲਗ ਸਮੇਤ ਦੋ ਵਿਅਕਤੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਐਫ. ਆਈ. ਆਰ. ਦਰਜ ਕੀਤੀ ਗਈ ਹੈ | ਇਹ ਕਾਰਵਾਈ ਵਿਸ਼ੇਸ਼ ਜੱਜ (ਪੋਕਸੋ ਐਕਟ), ਪ੍ਰਯਾਗਰਾਜ ਦੁਆਰਾ ਦਿਨ ਵਿਚ ਦਿੱਤੇ ਗਏ ਇੱਕ ਆਦੇਸ਼ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿਚ ਆਸ਼ੂਤੋਸ਼ ਬ੍ਰਹਮਚਾਰੀ ਮਹਾਰਾਜ ਅਤੇ ਹੋਰਾਂ ਦੁਆਰਾ ਦਾਇਰ ਕੀਤੀ ਗਈ ਇੱਕ ਅਰਜ਼ੀ 'ਤੇ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ | ਅਧਿਕਾਰੀਆਂ ਅਨੁਸਾਰ ਐਫ.ਆਈ.ਆਰ. ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਿਤ ਧਾਰਾਵਾਂ ਅਤੇ ਬੀ.ਐਨ.ਐਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ | ਅਵਿਮੁਕਤੇਸ਼ਵਰਾਨੰਦ ਅਤੇ ਮੁਕੁੰਦਾਨੰਦ ਬ੍ਰਹਮਚਾਰੀ ਤੋਂ ਇਲਾਵਾ, ਸ਼ਿਕਾਇਤ ਵਿਚ ਦੋ ਤੋਂ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਐਫ. ਆਈ. ਆਰ. ਦੇ ਅਨੁਸਾਰ, ਸ਼ਿਕਾਇਤਕਰਤਾਵਾਂ ਵਿਚ ਸਵਾਮੀ ਰਾਮਭਦਰਚਾਰੀਆ ਦੇ ਚੇਲੇ ਆਸ਼ੂਤੋਸ਼ ਬ੍ਰਹਮਚਾਰੀ ਮਹਾਰਾਜ ਤੇ ਦੋ ਵਿਅਕਤੀ ਜਿਨ੍ਹਾਂ ਵਿਚੋਂ ਇੱਕ ਨਾਬਾਲਗ ਹੈ ਉਹ ਸ਼ਾਮਿਲ ਹਨ, ਜਿਨ੍ਹਾਂ ਨੇ ਗੁਰੂਕੁਲ ਵਿਚ ਅਤੇ ਧਾਰਮਿਕ ਸਭਾਵਾਂ ਦੌਰਾਨ, ਜਿਸ ਵਿਚ ਮਾਘ ਮੇਲਾ ਵੀ ਸ਼ਾਮਿਲ ਹੈ, ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ 25 ਹਜ਼ਾਰ ਖ਼ਤਰਨਾਕ ਅਪਰਾਧੀਆਂ ਦੀ ਸੂਚੀ 'ਚ 89 ਭਾਰਤੀ ਅਗਲੀ ਖ਼ਬਰ 25 ਨੂੰ ਇਜ਼ਰਾਈਲ ਜਾਣਗੇ ਪ੍ਰਧਾਨ ਮੰਤਰੀ ਮੋਦੀ
Ad Position 24