10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਾਕਿ ਸਮੇਤ ਇਸਲਾਮੀ ਦੇਸ਼ ਇਜ਼ਰਾਈਲ ਬਾਰੇ ਅਮਰੀਕੀ ਰਾਜਦੂਤ ਦੇ ਬਿਆਨ 'ਤੇ ਭੜਕੇ

Ad Position 21
No active advertisement
ਅਜੀਤ ਡੈਸਕ 23-02-2026
ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅੱਜ ਉਨ੍ਹਾਂ 13 ਹੋਰ ਦੇਸ਼ਾਂ 'ਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੇ ਇਜ਼ਰਾਈਲ ਬਾਰੇ ਅਮਰੀਕੀ ਰਾਜਦੂਤ ਦੇ ਬਿਆਨ ਦੀ ਨਿੰਦਾ ਕੀਤੀ | ਦਰਅਸਲ, ਅਮਰੀਕੀ ਰਾਜਦੂਤ ਨੇ ਬਾਈਬਲ ਦੇ ਉਸ ਵਿਚਾਰ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਸੀ ਜਿਸ 'ਚ ਕਿਹਾ ਗਿਆ ਸੀ ਕਿ ਇਜ਼ਰਾਈਲ ਨੂੰ ਪ੍ਰਮੁੱਖ ਅਰਬ ਖੇਤਰਾਂ ਨੂੰ ਕੰਟਰੋਲ ਕਰਨ ਦਾ ਅਧਿਕਾਰ ਹੈ | ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ, ਮਿਸਰ, ਜਾਰਡਨ, ਯੂ.ਏ.ਈ., ਇੰਡੋਨੇਸ਼ੀਆ, ਤੁਰਕੀ, ਸਾਊਦੀ ਅਰਬ, ਕਤਰ, ਕੁਵੈਤ, ਓਮਾਨ, ਬਹਿਰੀਨ, ਲਿਬਨਾਨ, ਸੀਰੀਆ ਅਤੇ ਫ਼ਲਸਤੀਨ ਦੇ ਵਿਦੇਸ਼ ਮੰਤਰੀਆਂ ਨੇ ਇਸ ਬਿਆਨ 'ਤੇ ਆਪਣਾ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ | ਇਸ ਤੋਂ ਇਲਾਵਾ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.), ਅਰਬ ਲੀਗ ਅਤੇ ਖਾੜੀ ਸਹਿਯੋਗ ਪ੍ਰੀਸ਼ਦ (ਜੀ.ਸੀ.ਸੀ.) ਨੇ ਵੀ ਹੱਕਾਬੀ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਮੋਟਰਸਾਈਕਲ-ਆਟੋ ਟੱਕਰ-2 ਦੀ ਮÏਤ ਅਗਲੀ ਖ਼ਬਰ ਚੋਣ ਕਮਿਸ਼ਨ ਵਲੋਂ ਰਾਜ ਚੋਣ ਕਮਿਸ਼ਨਰਾਂ ਨਾਲ ਮੀਟਿੰਗ ਕੱਲ੍ਹ
Ad Position 24