13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੁਲਿਸ ਕਰਮੀਆਂ ਦੀ ਹੱਤਿਆ ਮਾਮਲੇ 'ਚ ਵੱਡੇ ਸੁਰਾਗ ਹੱਥ ਲੱਗਣ ਦੀ ਚਰਚਾ

Ad Position 21
No active advertisement
ਸਰਹੱਦੀ ਚੌਕੀ ਆਦੀਆਂ ਦੀ ਤਸਵੀਰ | <br/> 25-02-2026
ਕਈ ਵਿਅਕਤੀ ਹਿਰਾਸਤ 'ਚ ਲਏ
ਗੁਰਦਾਸਪੁਰ, 24 ਫਰਵਰੀ (ਚੱਕਰਾਜਾ)-ਬੀਤੀ 21 ਫਰਵਰੀ ਦੀ ਰਾਤ ਨੰੂ ਆਦੀਆਂ ਚੈਕ ਪੋਸਟ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਦੋ ਜਵਾਨਾਂ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਮਾਮਲੇ ਨੰੂ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਸਮੇਤ ਹੋਰਨਾਂ ਵਲੋਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀ ਕਾਰਜਸ਼ੈਲੀ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ | ਜਿਨ੍ਹਾਂ ਦੇ ਚਲਦਿਆਂ ਪੁਲਿਸ ਵਲੋਂ ਇਸ ਮਾਮਲੇ ਵਿਚ ਮੁਸਤੈਦੀ ਨਾਲ ਹਰ ਪਹਿਲੂ ਨੰੂ ਘੋਖਿਆ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਕੁਝ ਵਿਅਕਤੀਆਂ ਨੰੂ ਪੁਲਿਸ ਵਲੋਂ ਰਾਊਾਡਅੱਪ ਕਰਨ ਦੀਆਂ ਕਨਸੋਆਂ ਅਤੇ ਪੁਲਿਸ ਦੇ ਹੱਥ ਮਾਮਲੇ ਸੰਬੰਧੀ ਵੱਡੇ ਸੁਰਾਗ ਲੱਗਣ ਦੀ ਚਰਚਾ ਨੇ ਇਲਾਕੇ ਵਿਚ ਜ਼ੋਰ ਫੜਿਆ ਹੋਇਆ ਹੈ | ਏ.ਐੱਸ.ਆਈ. ਗੁਰਨਾਮ ਸਿੰਘ ਦੇ ਸਸਕਾਰ ਮੌਕੇ ਪਹੁੰਚੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਵਲੋਂ ਵੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਹ ਮੰਨਿਆ ਗਿਆ ਸੀ ਕਿ ਪੁਲਿਸ ਦੇ ਹੱਥ ਮਾਮਲੇ ਸਬੰਧੀ ਕਈ ਤਰ੍ਹਾਂ ਦੇ ਸੁਰਾਗ ਲੱਗੇ ਹਨ ਅਤੇ ਦੋਸ਼ੀ ਬਹੁਤ ਜਲਦ ਪੁਲਿਸ ਦੀ ਹਿਰਾਸਤ ਵਿਚ ਹੋਣਗੇ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਦੀਆਂ ਚੈਕ ਪੋਸਟ ਦੇ ਨਾਲ ਲਗਦੇ ਇਲਾਕੇ ਵਿਚੋਂ ਕੁਝ ਨੌਜਵਾਨਾਂ ਨੰੂ ਪੁਲਿਸ ਵਲੋਂ ਇਸ ਮਾਮਲੇ ਵਿਚ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀਆਂ ਕਨਸੋਆਂ ਇਲਾਕੇ ਵਿਚ ਲਗਾਤਾਰ ਚੱਲ ਰਹੀਆਂ ਹਨ | ਭਾਵੇਂ ਕਿ ਪੁਲਿਸ ਵਲੋਂ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ | ਪਰ ਆਉਣ ਵਾਲੇ ਸਮੇਂ ਵਿਚ ਜਲਦ ਹੀ ਇਸ ਮਾਮਲੇ 'ਤੇ ਪਿਆ ਹੋਇਆ ਪਰਦਾ ਉ ਠਣ ਦੇ ਆਸਾਰ ਬਣੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਅਨੰਤਨਾਗ ਵਿਚ ਸੀ.ਆਰ.ਪੀ.ਐਫ. ਦੇ ਜਵਾਨ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਪਿੰਡ ਸਾਦਿਕਪੁਰ ਵਿਖੇ ਛਿੰਝ ਮੇਲਾ ਕਰਵਾਇਆ <br/>
Ad Position 24