20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਅਕਾਲੀ ਦਲ ਦੇ ਚੋਣ ਨਿਸ਼ਾਨ, ਖਾਤਿਆਂ ਤੇ ਅਸਾਸਿਆਂ ਦਾ ਮਾਮਲਾ ਪੁੱਜਾ ਚੋਣ ਕਮਿਸ਼ਨ ਕੋਲ

Ad Position 21
No active advertisement
ਅਜੀਤ ਡੈਸਕ 26-02-2026

ਪੁਨਰ ਸੁਰਜੀਤ ਦਲ ਵਲੋਂ ਆਪਣੇ ਦਾਅਵਿਆਂ ਸਮੇਤ ਦਸਤਾਵੇਜ਼ ਕਮਿਸ਼ਨ ਕੋਲ ਦਾਖ਼ਲ
ਹਰਕਵਲਜੀਤ ਸਿੰਘ

ਚੰਡੀਗੜ੍ਹ, 25 ਫ਼ਰਵਰੀ-ਸ਼ੋ੍ਰਮਣੀ ਅਕਾਲੀ ਦਲ ਦੇ ਅਕਾਲੀ ਦਲ (ਬ) ਅਤੇ ਅਕਾਲੀ ਦਲ (ਪੁਨਰ ਸੁਰਜੀਤ) ਵਿਚ ਵੰਡੇ ਜਾਣ ਤੋਂ ਬਾਅਦ ਪਾਰਟੀ ਦੀ ਮਾਨਤਾ, ਚੋਣ ਨਿਸ਼ਾਨ, ਬੈਂਕ ਖਾਤਿਆਂ ਅਤੇ ਜਾਇਦਾਦਾਂ ਦਾ ਮਾਮਲਾ ਵੀ ਹੁਣ ਚੋਣ ਕਮਿਸ਼ਨ ਕੋਲ ਪੁੱਜ ਗਿਆ ਹੈ | ਅਕਾਲੀ ਦਲ (ਪੁਨਰ ਸੁਰਜੀਤ) ਦੇ ਜਨਰਲ ਸਕੱਤਰ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਵਿਚ ਪਾਰਟੀ ਦੇ ਵਕੀਲਾਂ ਦੀ ਟੀਮ ਵਲੋਂ 23 ਫਰਵਰੀ ਨੂੰ ਭਾਰਤੀ ਚੋਣ ਕਮਿਸ਼ਨ ਕੋਲ ਆਪਣੀ ਪਟੀਸ਼ਨ ਵੀ ਦਾਇਰ ਕਰ ਦਿੱਤੀ ਗਈ ਸੀ, ਜਿਸ ਨੂੰ ਕਮਿਸ਼ਨ ਵਲੋਂ ਵਿਚਾਰੇ ਜਾਣ ਲਈ ਪ੍ਰਵਾਨ ਕਰ ਲਿਆ ਗਿਆ ਹੈ | ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅਕਾਲੀ ਦਲ ਦੀ ਜਥੇਬੰਦੀ ਅਤੇ ਚੋਣ ਨਿਸ਼ਾਨ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਦਲ ਪਾਰਟੀ ਦੇ ਨਿਯਮਾਂ ਅਨੁਸਾਰ ਹੋਈ ਬਕਾਇਦਾ ਭਰਤੀ ਅਨੁਸਾਰ ਹੈ ਅਤੇ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਸੁਖਦੇਵ ਸਿੰਘ ਢੀਂਡਸਾ ਤੋਂ ਲੈ ਕੇ ਪਾਰਟੀ ਦੇ ਬਹੁਤੇ ਅਹੁਦੇਦਾਰ ਵੀ ਉਨ੍ਹਾਂ ਦੇ ਦਲ ਨਾਲ ਹੀ ਹਨ, ਜਿਨ੍ਹਾਂ ਦੀਆਂ ਸੂਚੀਆਂ ਤੇ ਐਫੀਡੇਵਿਟ ਆਦਿ ਵੀ ਕਮਿਸ਼ਨ ਨੂੰ ਦਿੱਤੇ ਗਏ ਹਨ | ਪਟੀਸ਼ਨ 'ਚ ਦਲ ਵਲੋਂ ਮਗਰਲੇ ਸਮੇਂ ਦੌਰਾਨ ਦੂਜੇ ਕਈ ਸੂਬਿਆਂ ਵਿਚ ਪਾਰਟੀਆਂ 'ਚੋਂ ਬਾਗੀ ਧੜਿਆਂ ਦੇ ਵੱਖ ਹੋਣ ਦੇ ਹਵਾਲੇ ਦਿੰਦਿਆਂ ਉਨ੍ਹਾਂ ਸੰਬੰਧੀ ਚੋਣ ਕਮਿਸ਼ਨ ਤੇ ਅਦਾਲਤਾਂ ਵਲੋਂ ਲਏ ਗਏ ਫੈਸਲਿਆਂ ਦੇ ਵੀ ਹਵਾਲੇ ਦਿੱਤੇ ਗਏ ਹਨ | ਸੂਚਨਾ ਅਨੁਸਾਰ ਕਮਿਸ਼ਨ ਵਲੋਂ ਪੁਨਰ ਸੁਰਜੀਤ ਅਕਾਲੀ ਦਲ ਦੀ ਪਟੀਸ਼ਨ ਘੋਖਣ ਤੋਂ ਬਾਅਦ ਦੂਜੇ ਧੜੇ ਅਕਾਲੀ ਦਲ (ਬ) ਨੂੰ ਪੱਖ ਜਾਣਨ ਲਈ ਬੁਲਾਇਆ ਜਾ ਸਕਦਾ ਹੈ | ਪਰ ਇਸ ਤੋਂ ਪਹਿਲਾਂ ਕਮਿਸ਼ਨ ਨੇ ਸ਼ਿਵ ਸੈਨਾ ਸਮੇਤ ਕੁਝ ਪਾਰਟੀਆਂ ਵਿਚ ਹੋਏ ਦੁਫਾੜ ਕਾਰਨ ਪਾਰਟੀ ਦਾ ਚੋਣ ਨਿਸ਼ਾਨ ਵਾਪਸ ਲੈਂਦਿਆਂ ਦੋਵਾਂ ਧੜਿਆਂ ਨੂੰ ਨਵੇਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਸਨ | ਦਿਲਚਸਪ ਗੱਲ ਇਹ ਹੈ ਕਿ ਪੁਨਰ ਸੁਰਜੀਤ ਦਲ ਵਲੋਂ ਹਾਲਾਂਕਿ ਅਕਾਲੀ ਦਲ (ਬ) ਨੂੰ ਬਾਗੀ ਧੜੇ ਵਜੋਂ ਦਰਸਾਇਆ ਜਾ ਰਿਹਾ ਹੈ | ਪੰਜਾਬ ਵਿਧਾਨ ਸਭਾ ਵਿਚ ਵੀ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਦੇ ਆਮ ਆਦਮੀ ਪਾਰਟੀ ਨਾਲ ਜੁੜਨ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦਾ ਕਿਸੇ ਵੀ ਅਕਾਲੀ ਧੜੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ ਜਦੋਂ ਕਿ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਇਸ ਵੇਲੇ ਪੁਨਰ ਸੁਰਜੀਤ ਅਕਾਲੀ ਦਲ ਨਾਲ ਹਨ ਅਤੇ ਅਕਾਲੀ ਦਲ (ਬ) ਨਾਲ ਵੀ ਇਕਲੌਤੀ ਵਿਧਾਇਕ ਗਨੀਵ ਕੌਰ ਮਜੀਠੀਆ ਹੀ ਰਹਿ ਗਏ ਹਨ | ਜਿਸ ਕਾਰਨ ਕੋਈ ਵੀ ਧੜਾ ਵਧੇਰੇ ਚੁਣੇ ਹੋਏ ਨੁਮਾਇੰਦੇ ਹੋਣ ਦਾ ਲਾਭ ਨਹੀਂ ਲੈ ਸਕਦਾ, ਜਿਵੇਂ ਕਿ ਤਾਮਿਲਨਾਡੂ ਵਿਚ ਮਰਹੂਮ ਜੈ ਲਲਿਤਾ ਦੇ ਦਿਹਾਂਤ ਤੋਂ ਬਾਅਦ ਪਾਰਟੀ ਵਿਚ ਆਈ ਵੰਡ ਮੌਕੇ ਹੋਇਆ ਸੀ | ਸਿਆਸੀ ਪਾਰਟੀਆਂ ਵਿਚ ਦੁਫਾੜ ਹੋਣ ਦੇ ਹਾਲਾਤ ਵਿਚ ਪਾਰਟੀ ਚੋਣ ਨਿਸ਼ਾਨ ਕਿਸੇ ਇਕ ਧੜੇ ਨੂੰ ਦੇਣ ਜਾਂ ਜ਼ਬਤ ਕਰਕੇ ਦੋਵਾਂ ਧੜਿਆਂ ਨੂੰ ਨਵੇਂ ਚੋਣ ਨਿਸ਼ਾਨ ਦੇਣ ਜਾਂ ਪਾਰਟੀ ਦੇ ਨਾਂਅ ਦੀ ਵਰਤੋਂ ਦਾ ਕਿਸੇ ਇਕ ਧੜੇ ਨੂੰ ਅਧਿਕਾਰ ਦੇਣ ਵਰਗੇ ਫੈਸਲੇ ਲੈਣ ਲਈ ਚੋਣ ਕਮਿਸ਼ਨ ਅਧਿਕਾਰਤ ਹੈ | ਪਰ ਦਿਲਚਸਪ ਗੱਲ ਇਹ ਹੈ ਕਿ ਚੋਣ ਕਮਿਸ਼ਨ ਵਲੋਂ ਅਗਰ ਕਿਸੇ ਇਕ ਧੜੇ ਨੂੰ ਪਾਰਟੀ ਦੇ ਨਾਂਅ ਜਾਂ ਚੋਣ ਨਿਸ਼ਾਨ ਦੀ ਵਰਤੋਂ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਅਤੇ ਪਾਰਟੀ ਨੂੰ ਦੋਫਾੜ ਹੋਣ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਫਿਰ ਪਾਰਟੀ ਦੀ ਜਾਇਦਾਦ, ਬੈਂਕ ਖਾਤਿਆਂ ਤੇ ਦਫ਼ਤਰਾਂ ਆਦਿ ਦਾ ਮਾਮਲਾ ਵੀ ਕਾਨੂੰਨੀ ਲੜਾਈ ਦਾ ਮੁੱਦਾ ਬਣ ਸਕਦੇ ਹਨ ਅਤੇ ਅਦਾਲਤਾਂ ਕੋਈ ਫੈਸਲਾ ਲਏ ਜਾਣ ਤੱਕ ਦੋਵਾਂ ਧੜਿਆਂ ਨੂੰ ਇਨ੍ਹਾਂ ਦੀ ਵਰਤੋਂ ਤੋਂ ਰੋਕ ਸਕਦੀਆਂ ਹਨ | ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਦੋਵਾਂ ਅਕਾਲੀ ਧੜਿਆਂ ਵਿਚ ਸ਼ੁਰੂ ਹੋਈ ਇਹ ਕਾਨੂੰਨੀ ਜੰਗ ਆਉਂਦੇ ਦਿਨਾਂ ਦੌਰਾਨ ਕੀ ਕਰਵਟ ਲੈਂਦੀ ਹੈ | ਅਕਾਲੀ ਦਲ ਦੇ ਮੁੱਖ ਦਫ਼ਤਰ, ਖਾਤਿਆਂ ਤੇ ਜਾਇਦਾਦਾਂ ਆਦਿ 'ਤੇ ਅਜੇ ਤੱਕ ਅਕਾਲੀ ਦਲ (ਬ) ਦਾ ਹੀ ਅਧਿਕਾਰ ਹੈ ਅਤੇ ਪੁਨਰ ਸੁਰਜੀਤ ਅਕਾਲੀ ਦਲ ਵਲੋਂ ਆਪਣੇ ਦਫ਼ਤਰ ਆਦਿ ਲਈ ਆਪਣੇ ਵੱਖਰੇ ਪ੍ਰਬੰਧ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਈ.ਡੀ ਵਲੋਂ ਅਨਿਲ ਅੰਬਾਨੀ ਦਾ 3,716 ਕਰੋੜ ਰੁਪਏ ਦਾ ਘਰ ਜ਼ਬਤ ਅਗਲੀ ਖ਼ਬਰ ਪਿੰਡ ਵਡਾਲਾ 'ਚ ਸ਼ਮਸ਼ਾਨਘਾਟ ਦੇ ਨਵੀਨੀਕਰਨ ਦਾ ਕੰਮ ਹੋਇਆ ਸ਼ੁਰੂ <br/>
Ad Position 24