ਨਵੀਂ ਦਿੱਲੀ, 25 ਫਰਵਰੀ (ਜਗਤਾਂਰ ਸਿੰਘ)-ਈ.ਡੀ ਨੇ ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਮੁੰਬਈ ਸਥਿਤ 3,716 ਕਰੋੜ ਰੁਪਏ ਦੇ ਘਰ 'ਅਬੋਡ' ਨੂੰ ਜ਼ਬਤ ਕਰ ਲਿਆ ਹੈ | 17 ਮੰਜ਼ਿਲਾਂ ਵਾਲਾ 66 ਮੀਟਰ ਉੱਚਾ ਇਹ ਆਲੀਸ਼ਾਨ ਘਰ ਮੁੰਬਈ ਦੇ ਪਾਲੀ ਹਿੱਲ ਖੇਤਰ ਵਿਚ ਸਥਿਤ ਹੈ | ਸੂਤਰਾਂ ਅਨੁਸਾਰ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ (ਆਰ.ਕਾਮ.) ਵਲੋਂ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਾਮਲੇ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਤਹਿਤ ਬਹੁ-ਮੰਜ਼ਿਲਾ ਘਰ ਨੂੰ ਜ਼ਬਤ ਕਰਨ ਲਈ ਆਦੇਸ਼ ਜਾਰੀ ਕੀਤਾ ਗਿਆ ਅਤੇ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 3,716.83 ਕਰੋੜ ਰੁਪਏ ਹੈ | ਤਾਜ਼ਾ ਹੁਕਮ ਦੇ ਨਾਲ ਇਸ ਮਾਮਲੇ 'ਚ ਕੁਰਕੀ ਦੀ ਕੁੱਲ ਕੀਮਤ ਲਗਭਗ 15,700 ਕਰੋੜ ਰੁਪਏ ਹੋ ਗਈ ਹੈ |