ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਜੰਗ 'ਚ ਈਰਾਨ ਵਿਚ ਘੱਟੋ-ਘੱਟ 1,230, ਲਿਬਨਾਨ ਵਿਚ 70 ਤੋਂ ਵੱਧ ਅਤੇ ਇਜ਼ਰਾਈਲ ਵਿਚ ਲਗਭਗ ਇਕ ਦਰਜ਼ਨ ਲੋਕ ਮਾਰੇ ਗਏ ਹਨ, ਜਦੋਂਕਿ 6 ਅਮਰੀਕੀ ਸੈਨਿਕ ਵੀ ਮਾਰੇ ਗਏ ਹਨ | ਦੂਜੇ ਪਾਸੇ, ਜੰਗ ਦਾ ਘੇਰਾ ਹਰ ਰੋਜ਼ ਵਧਦਾ ਜਾ ਹੈ, ਜਿਸ ਨਾਲ ਮੱਧ ਪੂਰਬ ਅਤੇ ਇਸ ਤੋਂ ਬਾਹਰ 14 ਹੋਰ ਦੇਸ਼ ਪ੍ਰਭਾਵਿਤ ਹੋਏ ਹਨ | ਵੀਰਵਾਰ ਨੂੰ ਅਜ਼ਰਬਾਈਜਾਨ ਨੇ ਈਰਾਨ 'ਤੇ ਡਰੋਨ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ |