04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਖਾਣ ਵਾਲੇ ਤੇਲਾਂ ਨੂੰ ਵੀ ਲੱਗਾ ਮਹਿੰਗਾਈ ਦਾ ਤੜਕਾ

Ad Position 21
No active advertisement
ਅਜੀਤ ਡੈਸਕ 10-03-2026


ਜੰਗ ਦੇ ਅਸਰ ਕਰਕੇ 500 ਤੋਂ 800 ਰੁਪਏ ਕੁਇੰਟਲ ਤੱਕ ਹੋਏ ਮਹਿੰਗੇ

ਸ਼ਿਵ ਸ਼ਰਮਾ
ਜਲੰਧਰ, 9 ਮਾਰਚ-ਅਮਰੀਕਾ-ਇਜ਼ਰਾਈਲ ਅਤੇ ਈਰਾਨ 'ਚ ਚੱਲ ਰਹੀ ਜੰਗ ਦਾ ਅਸਰ ਹੁਣ ਕਈ ਚੀਜ਼ਾਂ 'ਤੇ ਪੈ ਰਿਹਾ ਹੈ ਜਿਸ ਕਰਕੇ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ | ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਤੇ ਚਾਹੇ ਅਜੇ ਤੱਕ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਇਆ, ਪਰ ਰਸੋਈ ਗੈਸ ਦੀ ਕੀਮਤ ਵਿਚ 60 ਰੁਪਏ ਪ੍ਰਤੀ ਸਿਲੰਡਰ ਮਹਿੰਗਾ ਹੋਣ ਨਾਲ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਾ ਹੈ | ਥੋਕ ਬਾਜ਼ਾਰ ਵਿਚ ਤਿੰਨ ਤੋਂ ਚਾਰ ਦਿਨਾਂ ਵਿਚ ਹੀ ਖਾਣ ਵਾਲੇ ਤੇਲਾਂ ਵਿਚ 500 ਰੁਪਏ ਤੋਂ ਲੈ ਕੇ 800 ਰੁਪਏ ਕੁਇੰਟਲ ਤੇਜ਼ੀ ਆ ਗਈ ਹੈ | ਇਸ ਤੇਜ਼ੀ ਤੋਂ ਬਾਅਦ ਪ੍ਰਚੂਨ ਬਾਜ਼ਾਰ ਵਿਚ ਤੇਲ ਇਸ ਤੋਂ ਹੋਰ ਮਹਿੰਗਾ ਹੋ ਜਾਵੇਗਾ | ਚਾਹੇ ਦੇਸ਼ ਵਿਚ ਕਿਸੇ ਚੀਜ਼ ਦੀ ਅਜੇ ਫ਼ੌਰੀ ਕਮੀ ਨਹੀਂ ਹੈ ਪਰ ਜੰਗ ਕਰਕੇ ਕਾਰੋਬਾਰੀਆਂ 'ਤੇ ਇਸ ਦਾ ਅਸਰ ਇਸ ਕਰਕੇ ਵੀ ਪੈ ਗਿਆ ਹੈ ਕਿਉਂਕਿ ਕਾਰੋਬਾਰੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜ਼ਿਆਦਾਤਰ ਖਾਣ ਵਾਲੇ ਤੇਲਾਂ ਦੀ ਵੀ ਦਰਾਮਦ ਕੀਤੀ ਜਾਂਦੀ ਹੈ | ਇਹ ਤੇਲ ਇੰਡੋਨੇਸ਼ੀਆ ਤੋਂ ਇਲਾਵਾ ਹੋਰ ਦੇਸ਼ਾਂ ਵਿਚੋਂ ਵੀ ਦਰਾਮਦ ਕੀਤਾ ਜਾਂਦਾ ਹੈ | ਸਰੋਂ੍ਹ ਦਾ ਤੇਲ ਵੀ ਦੂਜੇ ਖਾਣ ਵਾਲੇ ਤੇਲਾਂ ਦੇ ਮਹਿੰਗਾ ਹੋਣ ਕਰਕੇ 500 ਰੁਪਏ ਕੁਇੰਟਲ ਮਹਿੰਗਾ ਹੋ ਗਿਆ ਹੈ | ਇਕ ਪਾਸੇ ਤਾਂ ਦਰਾਮਦ ਹੋਣ ਵਾਲੇ ਤੇਲਾਂ ਦੀ ਕੀਮਤਾਂ 'ਚ ਵਾਧਾ ਹੋਇਆ ਹੈ ਤੇ ਦੂਜਾ ਦੇਸ਼ ਤੋਂ ਬਾਸਮਤੀ ਦੁਬਈ ਸਮੇਤ ਹੋਰ ਵੀ ਖਾੜੀ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਵਿਕਦੀ ਹੈ, ਪਰ ਜੰਗ ਕਰਕੇ ਬਾਸਮਤੀ ਚੌਲਾਂ ਦੇ ਆਰਡਰ ਕਾਫੀ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਬਾਸਮਤੀ ਚੌਲਾਂ ਦੀ ਕੀਮਤ ਵਿਚ ਕਰੀਬ 10 ਰੁਪਏ ਕਿੱਲੋ ਦੀ ਮੰਦੀ ਦਰਜ ਕੀਤੀ ਗਈ ਹੈ | ਖਾੜੀ ਦੇਸ਼ਾਂ ਨੂੰ ਬਰਾਮਦ ਘਟਣ ਨਾਲ ਕਾਰੋਬਾਰੀਆਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ | ਉਧਰ ਦਰਾਮਦ ਹੁੰਦੀਆਂ ਚੀਜ਼ਾਂ ਦੇ ਵੀ ਮਹਿੰਗੇ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਬਦਾਮ ਗਿਰੀ ਤੋਂ ਇਲਾਵਾ ਕਾਲੀਆਂ ਮਿਰਚਾਂ ਤੇ ਹੋਰ ਸਾਮਾਨ ਵੀ ਸ਼ਾਮਿਲ ਹੈ | ਮਾਹਿਰਾਂ ਨੇ ਪਹਿਲਾਂ ਹੀ ਇਹ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜੇਕਰ ਜੰਗ ਲੰਬੀ ਚੱਲਦੀ ਹੈ ਤਾਂ ਲੋਕਾਂ ਦੀਆਂ ਜੇਬਾਂ 'ਤੇ ਇਸ ਦਾ ਜ਼ਿਆਦਾ ਅਸਰ ਪੈਣਾ ਸ਼ੁਰੂ ਹੋ ਜਾਵੇਗਾ ਜਿਹੜਾ ਕਿ ਹੁਣ ਦਿਸਣਾ ਵੀ ਸ਼ੁਰੂ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੀੜਤਾ ਨੂੰ ਪੱਖ ਰੱਖਣ ਦੀ ਇਜਾਜ਼ਤ <br/> ਅਗਲੀ ਖ਼ਬਰ 'ਆਪ' ਸਰਕਾਰ ਦੌਰਾਨ ਪੰਜਾਬ ਵਿਕਾਸ ਤੇ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ-ਮੁੱਖ ਮੰਤਰੀ <br/>
Ad Position 24