16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜੰਗ ਜਲਦੀ ਖ਼ਤਮ ਹੋਣ ਦੇ ਆਸਾਰ-ਟਰੰਪ

Ad Position 21
No active advertisement
ਅਜੀਤ ਡੈਸਕ 11-03-2026

ਤੇਲ ਕੀਮਤਾਂ ਦੇ ਭਾਰੀ ਉਛਾਲ ਨਾਲ ਦੁਨੀਆ ਮਹਿੰਗਾਈ ਦੀ ਮਾਰ ਹੇਠ
ਐਸ. ਅਸ਼ੋਕ ਭੌਰਾ

ਸਾਨ ਫਰਾਂਸਿਸਕੋ, 10 ਮਾਰਚ-ਮੱਧ ਪੂਰਬ 'ਚ ਚਲ ਰਹੇ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ, ਜਿਸ ਕਾਰਨ ਵਿਸ਼ਵ ਅਰਥਵਿਵਸਥਾ ਹਿੱਲ ਗਈ ਹੈ ਤੇ ਦੁਨੀਆ ਮਹਿੰਗਾਈ ਦੇ ਮਾਰ ਹੇਠ ਆ ਗਈ ਹੈ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਗੇਅਰ' ਬਦਲਿਆਂ ਕਿਹਾ ਕਿ ਜੰਗ ਜਲਦੀ ਖ਼ਤਮ ਹੋਣ ਵਾਲੀ ਹੈ ਪਰ ਨਾਲ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਮਰੀਕਾ ਈਰਾਨ 'ਤੇ ਹੋਰ ਵੀ ਸਖ਼ਤ ਹਮਲਾ ਕਰੇਗਾ | ਫਲੋਰੀਡਾ ਵਿਚ ਟਰੰਪ ਨੇ ਇਜ਼ਰਾਈਲ-ਅਮਰੀਕਾ ਅਤੇ ਈਰਾਨ ਜੰਗ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਕਈ ਪਾਸਿਆਂ ਤੋਂ ਜਿੱਤ ਰਹੇ ਹਾਂ ਪਰ ਸਭ ਪਾਸਿਆਂ ਤੋਂ ਨਹੀਂ ਪਰ ਅਸੀਂ ਆਖ਼ਰੀ ਜਿੱਤ ਪ੍ਰਾਪਤ ਕਰਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਿ੍ੜ ਹਾਂ, ਜੋ ਇਸ ਲੰਬੇ ਸਮੇਂ ਤੋਂ ਚੱਲ ਰਹੇ ਖ਼ਤਰੇ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗੀ | ਦੇਖਿਆ ਜਾਵੇ ਤਾਂ ਇਹ ਟਿੱਪਣੀਆਂ ਸਧਾਰਨ ਨਹੀਂ ਹਨ, ਸਗੋਂ ਇਕ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ਦੇ ਬਾਜ਼ਾਰ ਦੇ ਡਰ ਨੂੰ ਘੱਟ ਕਰਨ ਲਈ ਜਾਪਦੀਆਂ ਸਨ | ਟਰੰਪ ਦੇ ਬਿਆਨ ਤੋਂ ਬਾਅਦ ਤੇਲ ਦੀਆਂ ਕੀਮਤਾਂ ਜੋ 117 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ, ਘੱਟ ਕੇ 88 ਡਾਲਰ ਤੱਕ ਆ ਗਈਆਂ ਹਨ | ਟਰੰਪ ਨੇ ਦਾਅਵਾ ਕੀਤਾ ਕਿ 'ਸਟ੍ਰੇਟ ਆਫ਼ ਹੋਰਮੁਜ਼' ਦੁਬਾਰਾ ਖੁੱਲ੍ਹ ਗਿਆ ਹੈ | ਹਾਲਾਂਕਿ, ਅੰਤਰਰਾਸ਼ਟਰੀ ਨਿਗਰਾਨ ਕੁਝ ਹੋਰ ਕਹਿੰਦੇ ਹਨ |
ਜੰਗ ਕਦੋਂ ਖ਼ਤਮ ਹੋਵੇਗੀ, ਇਹ ਅਸੀ ਤੈਅ ਕਰਾਂਗੇ-ਈਰਾਨ
ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ (ਆਈ. ਆਰ. ਜੀ. ਸੀ.) ਨੇ ਡੋਨਾਲਡ ਟਰੰਪ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੰਗ ਕਦੋਂ ਖ਼ਤਮ ਹੋਵੇਗੀ, ਇਹ ਈਰਾਨ ਤੈਅ ਕਰੇਗਾ | ਆਈ.ਆਰ.ਜੀ.ਸੀ. ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਜਾਰੀ ਰਹੇ ਤਾਂ ਖੇਤਰ 'ਚ ਇਕ ਲੀਟਰ ਤੇਲ ਵੀ ਬਰਾਮਦ ਨਹੀਂ ਹੋਣ ਦਿੱਤਾ ਜਾਵੇਗਾ |
ਅਮਰੀਕਾ ਦੀ ਟੌਮਹਾਕ ਮਿਜ਼ਾਈਲ ਡਿੱਗੀ ਸੀ ਈਰਾਨੀ ਸਕੂਲ 'ਤੇ
ਇਕ ਮਾਹਰ ਜਾਂਚ ਸਮੂਹ ਦਾ ਕਹਿਣਾ ਹੈ ਕਿ ਅਮਰੀਕੀ ਟੌਮਹਾਕ ਮਿਜ਼ਾਈਲ ਨੇ ਈਰਾਨ ਵਿਚ ਲੜਕੀਆਂ ਦੇ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ, ਜਿਥੇ 165 ਤੋਂ ਵੱਧ ਲੋਕ ਮਾਰੇ ਗਏ ਸਨ | ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ | ਹਮਲੇ ਦੀ ਜਾਂਚ ਚਲ ਰਹੀ ਹੈ | ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਜੋ ਵੀ ਹੋਵੇਗੀ, ਮੈਂ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ |

Ad Position 22
No active advertisement
ਪਿਛਲੀ ਖ਼ਬਰ ਈਰਾਨ ਵਲੋਂ ਅਮਰੀਕਾ 'ਤੇ ਦਬਾਅ ਵਧਾਉਣ ਲਈ ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਹਮਲੇ ਤੇਜ਼ ਅਗਲੀ ਖ਼ਬਰ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਅਫ਼ਗਾਨ ਤਾਲਿਬਾਨ ਚੌਕੀਆਂ ਨੂੰ ਤਬਾਹ ਕਰਨ ਦਾ ਦਾਅਵਾ <br/>
Ad Position 24