14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈਰਾਨ ਕੋਲ ਹੁਣ ਸਿਰਫ਼ 48 ਘੰਟਿਆਂ ਦਾ ਸਮਾਂ-ਟਰੰਪ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਕਿਹਾ, ਸੋਮਵਾਰ ਤੱਕ ਹੋਰਮੁਜ਼ ਨਾ ਖੋਲਿ੍ਹਆ ਤਾਂ ਟੁੱਟੇਗਾ ਕਹਿਰ
ਵਾਸ਼ਿੰਗਟਨ/ਤਹਿਰਾਨ/ਦੁਬਈ, 4 ਅਪ੍ਰੈਲ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ 'ਸਟ੍ਰੇਟ ਆਫ਼ ਹੋਰਮੁਜ਼' ਖੋਲ੍ਹਣ ਜਾਂ ਭਾਰੀ ਤਬਾਹੀ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਦਿੱਤੀ ਗਈ ਆਪਣੀ 6 ਅਪ੍ਰੈਲ ਦੀ ਸਮਾਂ ਹੱਦ ਨੂੰ ਫਿਰ ਤੋਂ ਦੁਹਰਾਇਆ ਹੈ | ਉਨ੍ਹਾਂ ਕਿਹਾ ਕਿ ਈਰਾਨ ਕੋਲ ਹੁਣ ਸਿਰਫ਼ 48 ਘੰਟਿਆਂ ਦਾ ਸਮਾਂ ਬਚਿਆ ਹੈ | ਉਨ੍ਹਾਂ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਈਰਾਨ ਨੇ ਸੋਮਵਾਰ ਤੱਕ 'ਸਮਝੌਤਾ ਕਰਨ' ਜਾਂ 'ਸਟ੍ਰੇਟ ਆਫ਼ ਹੋਰਮੁਜ਼' ਖੋਲ੍ਹਣ ਬਾਰੇ ਫੈਸਲਾ ਨਾ ਲਿਆ ਤਾਂ ਉਸ 'ਤੇ ਭਾਰੀ ਕਹਿਰ ਟੁੱਟੇਗਾ | ਟਰੰਪ ਦੀਆਂ ਤਾਜ਼ਾ ਧਮਕੀਆਂ ਤੋਂ ਬਾਅਦ ਈਰਾਨੀ ਹਥਿਆਰਬੰਦ ਬਲਾਂ ਦੇ ਕੇਂਦਰੀ ਹੈੱਡਕੁਆਰਟਰ ਦੇ ਬੁਲਾਰੇ ਇਬਰਾਹਿਮ ਜ਼ੋਲਫਾਘਾਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ | ਜ਼ੋਲਫਾਘਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਵਾਬੀ ਕਾਰਵਾਈਆਂ ਸਿਰਫ ਫ਼ੌਜੀ ਸੰਪਤੀਆਂ ਤੱਕ ਸੀਮਤ ਨਹੀਂ ਰਹਿਣਗੀਆਂ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਸਹਿਯੋਗੀ ਦੇਸ਼ਾਂ ਦੇ ਰਾਜਧਾਨੀ ਸ਼ਹਿਰਾਂ, ਤੇਲ, ਊਰਜਾ ਅਤੇ ਆਰਥਿਕ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਈਰਾਨ 'ਚ ਫਸੇ 345 ਭਾਰਤੀ ਮਛੇਰੇ ਅਰਮੀਨੀਆ ਰਾਹੀਂ ਘਰ ਪਰਤੇ ਅਗਲੀ ਖ਼ਬਰ ਕਿਸੇ ਵੀ ਹਮਲੇ ਦਾ ਮੰੂਹਤੋੜ ਜਵਾਬ ਦਿੱਤਾ ਜਾਵੇਗਾ-ਈਰਾਨ
Ad Position 24