14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈਰਾਨ ਦੇ ਪ੍ਰਮਾਣੂ ਤੇ ਪੈਟਰੋਕੈਮੀਕਲ ਪਲਾਂਟਾਂ 'ਤੇ ਹਮਲੇ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਈਰਾਨ ਨੇ ਅਮਰੀਕਾ-ਇਜ਼ਰਾਈਲ ਦੇ ਫ਼ੌਜੀ ਤੇ ਉਦਯੋਗਿਕ ਕੇਂਦਰਾਂ ਨੂੰ ਬਣਾਇਆ ਨਿਸ਼ਾਨਾ
ਤਹਿਰਾਨ/ਦੁਬਈ/ਵਾਸ਼ਿੰਗਟਨ, 4 ਅਪ੍ਰੈਲ (ਏਜੰਸੀ)-ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਦੀਆਂ ਪ੍ਰਮਾਣੂ ਤੇ ਪੈਟਰੋਕੈਮੀਕਲ ਪਲਾਂਟਾਂ ਨੂੰ ਨਿਸ਼ਾਨਾ ਬਣੇ ਕੇ ਹਮਲੇ ਕਰਨ ਦੀ ਖ਼ਬਰ ਹੈ | ਈਰਾਨ ਦੀ ਪ੍ਰਮਾਣੂ ਏਜੰਸੀ ਦਾ ਕਹਿਣਾ ਹੈ ਕਿ ਉਸ ਦੀ ਬੁਸ਼ਹਿਰ ਸਥਿਤ ਪ੍ਰਮਾਣੂ ਸਹੂਲਤ ਦੇ ਨੇੜੇ ਇਕ ਹਵਾਈ ਹਮਲਾ ਹੋਇਆ ਹੈ, ਜਿਸ 'ਚ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ, ਜਦੋਂਕਿ ਇਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ | ਇਹ ਚੌਥੀ ਵਾਰ ਹੈ, ਜਦੋਂ ਜੰਗ ਦੌਰਾਨ ਈਰਾਨ ਦੀ ਇਸ ਸਹੂਲਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਈਰਾਨ ਦੇ ਸੂਬੇ ਖੁਜ਼ੇਸਤਾਨ 'ਚ ਦੋ ਪੈਟਰੋਕੈਮੀਕਲ ਪਲਾਂਟਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਦੂਜੇ ਪਾਸੇ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈ.ਆਰ.ਜੀ.ਸੀ.) ਵਲੋਂ ਅਮਰੀਕੀ ਤੇ ਇਜ਼ਰਾਈਲੀ ਫ਼ੌਜੀ ਅਤੇ ਉਦਯੋਗਿਕ ਕੇਂਦਰਾਂ ਸਮੇਤ ਫ਼ੌਜ ਦੇ ਕਮਾਂਡਰਾਂ ਦੇ ਟਿਕਾਣਿਆਂ 'ਤੇ ਜਵਾਬੀ ਹਮਲੇ ਕਰਨ ਦਾ ਦਾਅਵਾ ਕੀਤਾ ਗਿਆ ਹੈ | ਆਈ.ਆਰ.ਜੀ.ਸੀ. ਅਨੁਸਾਰ 'ਅਪ੍ਰੇਸ਼ਨ ਟਰੂ ਪ੍ਰੋਮਿਸ 4' ਤਹਿਤ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ 94ਵੀਂ ਲਹਿਰ ਤਹਿਤ ਠੋਸ ਅਤੇ ਤਰਲ ਬਾਲਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ 'ਚ ਖੋਰਮਸ਼ਹਿਰ, ਖੈਬਰ-ਸ਼ੇਕਾਨ (ਖੈਬਰ-ਬਸਟਰ) ਅਤੇ ਇਮਾਦ ਮਿਜ਼ਾਈਆਂ ਅਤੇ ਡਰੋਨ ਸ਼ਾਮਿਲ ਸਨ | ਇਸ ਤੋਂ ਪਹਿਲਾਂ ਅਮਰੀਕਾ-ਇਜ਼ਰਾਈਲ ਵਲੋਂ ਕੀਤੇ ਹਮਲੇ ਸੰਬੰਧੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਬੁਸ਼ਹਿਰ ਸਥਿਤ ਪ੍ਰਮਾਣੂ ਪਲਾਂਟ ਦੇ ਮੁੱਖ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਅਤੇ ਇਸ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ | ਬੁਸ਼ਹਿਰ ਈਰਾਨ ਦਾ ਇਕਲੌਤਾ ਚਾਲੂ ਪ੍ਰਮਾਣੂ ਪਾਵਰ ਪਲਾਂਟ ਹੈ, ਜਿਸ ਨੂੰ ਰੂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ | ਈਰਾਨ ਦੇ ਸੂਬੇ ਖੁਜ਼ੇਸਤਾਨ ਦੇ ਉਪ ਰਾਜਪਾਲ (ਸੁਰੱਖਿਆ) ਨੇ ਦੱਸਿਆ ਕਿ ਮਾਹਸ਼ਹਿਰ ਪੈਟਰੋਕੈਮੀਕਲ ਕੰਪਲੈਕਸ ਤੋਂ ਇਲਾਵਾ ਬੰਦਰ ਇਮਾਮ ਪੈਟਰੋਕੈਮੀਕਲ ਕੰਪਨੀ 'ਤੇ ਵੀ ਹਮਲਾ ਹੋਇਆ ਹੈ | ਇਨ੍ਹਾਂ ਦੋਵਾਂ ਕੰਪਨੀਆਂ 'ਚ ਤੇਲ ਅਤੇ ਗੈਸ ਨਾਲ ਜੁੜੇ ਉਤਪਾਦ ਬਣਾਏ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਦੂਜੇ ਦਿਨ ਵੀ ਪਾਇਲਟ ਨੂੰ ਲੱਭਣ ਦੀ ਕੋਸ਼ਸ਼ ਅਗਲੀ ਖ਼ਬਰ ਭਾਰਤ ਨੇ ਗਲਤ ਹਰਕਤ ਕੀਤੀ ਤਾਂ ਕੋਲਕਾਤਾ 'ਤੇ ਹਮਲਾ ਕਰੇਗਾ ਪਾਕਿਸਤਾਨ-ਖਵਾਜਾ ਆਸਿਫ਼
Ad Position 24