14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਰਤ ਨੇ ਗਲਤ ਹਰਕਤ ਕੀਤੀ ਤਾਂ ਕੋਲਕਾਤਾ 'ਤੇ ਹਮਲਾ ਕਰੇਗਾ ਪਾਕਿਸਤਾਨ-ਖਵਾਜਾ ਆਸਿਫ਼

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਲਾਹੌਰ, 4 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ 'ਚ ਭਾਰਤ ਨੇ ਕੋਈ ਵੀ ਗਲਤ ਹਰਕਤ ਕੀਤੀ ਤਾਂ ਪਾਕਿਸਤਾਨ ਇਸ ਦਾ ਜਵਾਬ ਕੋਲਕਾਤਾ 'ਤੇ ਹਮਲਾ ਕਰਕੇ ਦੇਵੇਗਾ | ਸਿਆਲਕੋਟ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਇਸ ਵਾਰ ਕੋਈ ਵੀ ਝੂਠੀ ਕਾਰਵਾਈ ਜਾਂ ਸਾਜਿਸ਼ ਰਚਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨੀ ਫ਼ੌਜ ਆਪਣੀ ਕਾਰਵਾਈ ਨੂੰ ਕੋਲਕਾਤਾ ਤੱਕ ਲੈ ਜਾਵੇਗੀ | ਖਵਾਜਾ ਆਸਿਫ ਨੇ ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਵੀ ਕੀਤਾ ਕਿ ਭਾਰਤ ਹੋਰ ਕਿਸੇ ਦੀਆਂ ਲਾਸ਼ਾਂ ਦਿਖਾ ਕੇ ਕੋਈ ਝੂਠਾ ਆਪਰੇਸ਼ਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਸਕੇ | ਉਨ੍ਹਾਂ ਦਾ ਇਹ ਬਿਆਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਗੱਲ ਦੇ ਜਵਾਬ 'ਚ ਆਇਆ ਹੈ, ਜਿਸ 'ਚ ਉਨ੍ਹਾਂ ਪਾਕਿਸਤਾਨ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ 'ਚ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਭਾਰੀ ਤਣਾਅ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਈਰਾਨ ਦੇ ਪ੍ਰਮਾਣੂ ਤੇ ਪੈਟਰੋਕੈਮੀਕਲ ਪਲਾਂਟਾਂ 'ਤੇ ਹਮਲੇ ਅਗਲੀ ਖ਼ਬਰ ਈਰਾਨ 'ਚ ਫਸੇ 345 ਭਾਰਤੀ ਮਛੇਰੇ ਅਰਮੀਨੀਆ ਰਾਹੀਂ ਘਰ ਪਰਤੇ
Ad Position 24