13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਜੰਗਬੰਦੀ ਦੇ ਐਲਾਨ ਤੋਂ ਬਾਅਦ ਦੁਨੀਆ ਭਰ 'ਚ ਰਾਹਤ

Ad Position 21
No active advertisement
ਅਜੀਤ ਡੈਸਕ 09-04-2026

ਲਿਬਨਾਨ 'ਤੇ ਹਮਲਿਆਂ ਦੇ ਜਵਾਬ 'ਚ ਈਰਾਨ ਨੇ ਮੁੜ ਬੰਦ ਕੀਤਾ ਹੋਰਮੁਜ਼ ਜਲਮਾਰਗ
10 ਨੂੰ ਇਸਲਾਮਾਬਾਦ 'ਚ ਹੋਵੇਗੀ ਗੱਲਬਾਤ
ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਕਰਨਗੇ ਅਗਵਾਈ
ਦੁਬਈ, 8 ਅਪ੍ਰੈਲ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨੀ ਸਭਿਅਤਾ ਨੂੰ ਤਬਾਹ ਕਰਨ ਦੀਆਂ ਆਪਣੀਆਂ ਧਮਕੀਆਂ ਤੋਂ ਆਖਰੀ ਸਮੇਂ ਪਿੱਛੇ ਹਟਣ ਤੋਂ ਬਾਅਦ, ਈਰਾਨ, ਅਮਰੀਕਾ ਅਤੇ ਇਜ਼ਰਾਈਲ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ | ਇਸੇ ਦੌਰਾਨ ਈਰਾਨ ਨੇ ਬੁੱਧਵਾਰ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਇਜ਼ਰਾਈਲ ਲਿਬਨਾਨ 'ਤੇ ਆਪਣੇ ਹਮਲੇ ਜਾਰੀ ਰੱਖਦਾ ਹੈ ਅਤੇ ਜੰਗਬੰਦੀ ਦੀ ਉਲੰਘਣਾ ਕਰਦਾ ਹੈ, ਤਾਂ ਉਹ ਸਮਝੌਤੇ ਤੋਂ ਪਿੱਛੇ ਹਟ ਜਾਵੇਗਾ | ਈਰਾਨੀ ਸਰਕਾਰੀ ਮੀਡੀਆ ਅਤੇ ਖ਼ਬਰਾਂ ਦੀ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ ਈਰਾਨ ਨੇ ਲਿਬਨਾਨ 'ਤੇ ਇਜ਼ਰਾਈਲ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ਹੋਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਫ਼ਿਲਹਾਲ ਸਮਝੌਤੇ ਦੀਆਂ ਸ਼ਰਤਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ | ਇਹ ਵੀ ਅਸਪਸ਼ਟ ਹੈ ਕਿ ਕੀ ਇਸ ਨਾਲ ਸਥਾਈ ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ, ਕਿਉਂਕਿ ਦੋਵਾਂ ਧਿਰਾਂ ਨੇ ਸ਼ਰਤਾਂ ਬਾਰੇ ਆਪਣੇ-ਆਪਣੇ ਵੱਖਰੇ ਦਿ੍ਸ਼ਟੀਕੋਣ ਪੇਸ਼ ਕੀਤੇ ਹਨ | ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਈਰਾਨ ਦੁਆਰਾ ਸ਼ੁਰੂ ਕੀਤੇ ਗਏ ਇਕ ਮਿਜ਼ਾਈਲ ਹਮਲੇ ਦੀ ਰਿਪੋਰਟ ਦਿੱਤੀ, ਜਦੋਂਕਿ ਕੁਵੈਤੀ ਫ਼ੌਜ ਨੇ ਕਿਹਾ ਕਿ ਉਸ ਦੀਆਂ ਫ਼ੌਜਾਂ ਡਰੋਨ ਹਮਲਿਆਂ ਦਾ ਜਵਾਬ ਦੇ ਰਹੀਆਂ ਸਨ | ਇਸ ਦੌਰਾਨ ਈਰਾਨ ਨੇ ਰਿਪੋਰਟ ਦਿੱਤੀ ਕਿ ਉਸ ਦੀ ਇਕ ਤੇਲ ਰਿਫਾਇਨਰੀ 'ਤੇ ਹਮਲਾ ਹੋਇਆ ਹੈ | ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸਮਝÏਤੇ ਨੂੰ 'ਨਾਜ਼ੁਕ ਜੰਗਬੰਦੀ' ਦੱਸਿਆ | ਉਨ੍ਹਾਂ ਕਿਹਾ ਕਿ ਸੰਕੇਤ ਮਿਲੇ ਸਨ ਕਿ ਗੱਲਬਾਤ ਜਲਦੀ ਹੀ ਸ਼ੁਰੂ ਹੋਵੇਗੀ, ਫਿਰ ਵੀ, ਸਮਝੌਤੇ ਸੰਬੰਧੀ ਬਹੁਤ ਸਾਰੇ ਵੇਰਵੇ ਅਗਿਆਤ ਹਨ | ਈਰਾਨ ਨੇ ਕਿਹਾ ਕਿ ਇਹ ਸਮਝੌਤਾ ਉਸ ਨੂੰ ਹੋਰਮੁਜ਼ ਜਲਡਮਰੂ 'ਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਟੋਲ ਵਸੂਲਣ ਲਈ ਇਕ ਨਵੀਂ ਪ੍ਰਣਾਲੀ ਨੂੰ ਰਸਮੀ ਰੂਪ ਦੇਣ ਦੀ ਆਗਿਆ ਦੇਵੇਗਾ | ਹਾਲਾਂਕਿ ਸਮਝੌਤੇ ਦੀਆਂ ਸ਼ਰਤਾਂ ਅਜੇ ਵੀ ਅਸਪਸ਼ਟ ਹਨ | ਇਹ ਵੀ ਅਣਜਾਣ ਹੈ ਕਿ ਕੀ ਕੋਈ ਹੋਰ ਦੇਸ਼ ਇਸ ਸ਼ਰਤ 'ਤੇ ਸਹਿਮਤ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਅਸਾਮ, ਕੇਰਲ ਤੇ ਪੁਡੂਚੇਰੀ 'ਚ ਵੋਟਾਂ ਅੱਜ-ਨਤੀਜੇ 4 ਮਈ ਨੂੰ ਅਗਲੀ ਖ਼ਬਰ ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣ 'ਤੇ ਮੰਡੀਆਂ 'ਚ ਆਮ ਵਾਂਗ ਖ਼ਰੀਦ ਸ਼ੁਰੂ
Ad Position 24