ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੱਲਬਾਤ ਦੀ ਅਸਫ਼ਲਤਾ ਲਈ ਸਿੱਧੇ ਤੌਰ 'ਤੇ ਅਮਰੀਕਾ ਜ਼ਿੰਮੇਵਾਰ-ਗਾਲਿਬਾਫ

Ad Position 21
No active advertisement
ਅਜੀਤ ਡੈਸਕ 13-04-2026
ਅੰਮਿ੍ਤਸਰ, (ਸੁਰਿੰਦਰ ਕੋਛੜ)-ਈਰਾਨ ਦੇ ਮੁੱਖ ਵਾਰਤਾਕਾਰ ਅਤੇ ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨੇ ਇਸਲਾਮਾਬਾਦ 'ਚ ਸ਼ਾਂਤੀ ਗੱਲਬਾਤ ਦੀ ਅਸਫ਼ਲਤਾ ਲਈ ਸਿੱਧੇ ਤੌਰ 'ਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਸਖ਼ਤ ਰੁਖ਼ ਪ੍ਰਗਟ ਕਰਦਿਆਂ ਕਿਹਾ ਕਿ ਈਰਾਨੀ ਵਫ਼ਦ ਨੇ ਗੱਲਬਾਤ ਦੌਰਾਨ ਕਈ ਅਗਾਂਹਵਧੂ ਅਤੇ ਸਕਾਰਾਤਮਿਕ ਪਹਿਲਕਦਮੀਆਂ ਪੇਸ਼ ਕੀਤੀਆਂ ਸਨ ਪਰ ਅਮਰੀਕੀ ਪੱਖ ਈਰਾਨ ਦਾ ਵਿਸ਼ਵਾਸ ਜਿੱਤਣ 'ਚ ਪੂਰੀ ਤਰ੍ਹਾਂ ਅਸਫ਼ਲ ਰਿਹਾ | ਗਾਲਿਬਾਫ ਨੇ ਕਿਹਾ ਕਿ ਗੇਂਦ ਹੁਣ ਅਮਰੀਕਾ ਦੇ ਪਾਲੇ 'ਚ ਹੈ ਅਤੇ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਈਰਾਨ ਦਾ ਵਿਸ਼ਵਾਸ ਮੁੜ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਨਹੀਂ | ਗਾਲਿਬਾਫ ਅਨੁਸਾਰ ਅਮਰੀਕਾ ਦੇ ਸ਼ਬਦਾਂ ਅਤੇ ਕੰਮਾਂ 'ਚ ਅੰਤਰ ਇਸ ਸ਼ਾਂਤੀ ਗੱਲਬਾਤ ਦੀ ਅਸਫ਼ਲਤਾ ਦਾ ਮੁੱਖ ਕਾਰਨ ਸੀ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲੋਂ ਈਰਾਨ ਲਈ ਜ਼ਿਆਦਾ ਬੁਰੀ ਖ਼ਬਰ-ਵੈਂਸ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਤਲਵੰਡੀ ਸਾਬੋ ਦੇ ਨਵੇਂ ਉਪ-ਮੰਡਲ ਮੈਜਿਸਟਰੇਟ ਕੰਪਲੈਕਸ ਦਾ ਉਦਘਾਟਨ
Ad Position 24
No active advertisement