ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਮਰੀਕਾ ਨਾਲੋਂ ਈਰਾਨ ਲਈ ਜ਼ਿਆਦਾ ਬੁਰੀ ਖ਼ਬਰ-ਵੈਂਸ

Ad Position 21
No active advertisement
ਅਜੀਤ ਡੈਸਕ 13-04-2026
ਅਮਰੀਕੀ ਵਫ਼ਦ ਦੀ ਅਗਵਾਈ ਕਰਨ ਵਾਲੇ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਆਪਣੀ ਟੀਮ ਨਾਲ ਅਮਰੀਕਾ ਵਾਪਸ ਪਰਤਣ ਤੋਂ ਪਹਿਲਾਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅਮਰੀਕਾ ਬਿਨਾਂ ਕਿਸੇ ਸਮਝੌਤੇ ਦੇ ਵਾਪਸ ਜਾ ਰਿਹਾ ਹੈ | ਇਹ ਅਮਰੀਕਾ ਨਾਲੋਂ ਈਰਾਨ ਲਈ ਜ਼ਿਆਦਾ ਬੁਰੀ ਖ਼ਬਰ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਮਝੌਤੇ ਲਈ ਈਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਨਾ ਕਰਨ ਦਾ ਵਾਅਦਾ ਕਰਨ ਦੀ ਲੋੜ ਹੈ | ਅਮਰੀਕਾ ਦੀਆਂ ਸ਼ਰਤਾਂ ਸਪਸ਼ਟ ਸਨ ਪਰ ਈਰਾਨ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ | ਵੈਂਸ ਨੇ ਇਹ ਵੀ ਕਿਹਾ ਕਿ ਹੋਰ ਸਮਝੌਤੇ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ | ਉਨ੍ਹਾਂ ਕਿਹਾ ਕਿ ਅਸੀਂ ਇਕ ਅੰਤਿਮ ਪੇਸ਼ਕਸ਼ ਦੇ ਨਾਲ ਜਾ ਰਹੇ ਹਾਂ | ਹੁਣ ਇਹ ਵੇਖਣਾ ਬਾਕੀ ਹੈ ਕਿ ਈਰਾਨ ਇਸ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ |

Ad Position 22
No active advertisement
ਪਿਛਲੀ ਖ਼ਬਰ ਈਰਾਨ ਨੂੰ ਟੋਲ ਦੇਣ ਵਾਲੇ ਜਹਾਜ਼ਾਂ ਦੀ ਨਾਕਾਬੰਦੀ ਕਰਾਂਗੇ-ਟਰੰਪ <br/> ਅਗਲੀ ਖ਼ਬਰ ਗੱਲਬਾਤ ਦੀ ਅਸਫ਼ਲਤਾ ਲਈ ਸਿੱਧੇ ਤੌਰ 'ਤੇ ਅਮਰੀਕਾ ਜ਼ਿੰਮੇਵਾਰ-ਗਾਲਿਬਾਫ
Ad Position 24
No active advertisement