ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਭਾਜਪਾ ਨੇ ਐਤਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ 'ਥ੍ਰੀ-ਲਾਈਨ ਵਿ੍ਹਪ' ਜਾਰੀ ਕੀਤਾ ਹੈ | ਇਸ ਵਿਚ ਉਨ੍ਹਾਂ ਨੂੰ 16 ਤੋਂ 18 ਅਪ੍ਰੈਲ ਤੱਕ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਇਜਲਾਸ ਦÏਰਾਨ ਸਦਨ 'ਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ | ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਦÏਰਾਨ ਸਦਨ 'ਚ ਹਾਜ਼ਰੀ ਲਾਜ਼ਮੀ ਹੈ ਅਤੇ ਕਿਸੇ ਨੂੰ ਵੀ ਛੁੱਟੀ ਨਹੀਂ ਮਿਲੇਗੀ | ਪੱਤਰ 'ਚ ਲਿਖਿਆ ਗਿਆ ਹੈ ਕਿ ਵੀਰਵਾਰ ਤੋਂ ਸਨਿਚਰਵਾਰ, 16 ਤੋਂ 18 ਅਪ੍ਰੈਲ 2026 ਤੱਕ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਭਾਜਪਾ ਮੈਂਬਰਾਂ ਨੂੰ 'ਥ੍ਰੀ-ਲਾਈਨ ਵਿ੍ਹਪ' ਜਾਰੀ ਕੀਤਾ ਜਾ ਰਿਹਾ ਹੈ | ਸਾਰੇ ਕੇਂਦਰੀ ਮੰਤਰੀਆਂ ਅਤੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਉਪਰੋਕਤ ਤਿੰਨ ਦਿਨਾਂ ਦÏਰਾਨ ਸਦਨ 'ਚ ਹਾਜ਼ਰ ਰਹਿਣ | ਮੈਂਬਰਾਂ ਨੂੰ ਵਿ੍ਹਪ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਸਦਨ 'ਚ ਆਪਣੀ ਨਿਰੰਤਰ ਹਾਜ਼ਰੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਜਾਂਦੀ ਹੈ | ਇਹ ਇਜਲਾਸ ਮਹਿਲਾ ਰਾਖਵਾਂਕਰਨ ਸੋਧ ਬਿੱਲ 'ਤੇ ਕੇਂਦਰਿਤ ਹੋਵੇਗਾ | ਇਸ ਦÏਰਾਨ ਸਰਕਾਰ ਵਲੋਂ ਦੋ ਵੱਡੀਆਂ ਸੋਧਾਂ ਕਰਨ ਦੀ ਯੋਜਨਾ ਬਣਾਈ ਗਈ ਹੈ |