01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਜੱਜ ਦੇ ਬੱਚੇ ਸਾਲਿਸਟਰ ਜਨਰਲ ਨਾਲ ਕੰਮ ਕਰਦੇ ਹਨ, ਅਜਿਹੀ ਸਥਿਤੀ 'ਚ ਜੱਜ ਉਨ੍ਹਾਂ ਵਿਰੁੱਧ ਹੁਕਮ ਕਿਵੇਂ ਪਾਸ ਕਰ ਸਕੇਗੀ-ਕੇਜਰੀਵਾਲ <br/>

Ad Position 21
No active advertisement
ਅਜੀਤ ਡੈਸਕ 16-04-2026
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਦਿੱਲੀ ਹਾਈ ਕੋਰਟ ਦੀ ਜੱਜ ਜਸਟਿਸ ਸਵਰਣ ਕਾਂਤਾ ਸ਼ਰਮਾ ਨੂੰ ਕੇਸ ਤੋਂ ਹਟਾਉਣ ਦੀ ਮੰਗ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਹਲਫ਼ਨਾਮੇ 'ਚ ਦਾਅਵਾ ਕੀਤਾ ਹੈ ਕਿ ਜੱਜ ਦੇ ਬੱਚੇ ਕੇਂਦਰ ਸਰਕਾਰ ਦੇ ਵਕੀਲਾਂ ਦੇ ਪੈਨਲ 'ਚ ਸ਼ਾਮਿਲ ਹਨ, ਜਿਨ੍ਹਾਂ ਨੂੰ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਕੇਸ ਸੌਂਪਦੇ ਹਨ, ਤੁਸ਼ਾਰ ਮਹਿਤਾ ਹੀ ਸੀ. ਬੀ. ਆਈ. ਵਲੋਂ ਪੇਸ਼ ਹੋਏ ਸਨ | ਕੇਜਰੀਵਾਲ ਨੇ ਇਕ ਹੋਰ ਹਲਫ਼ਨਾਮਾ ਦਾਇਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸ਼ਰਾਬ ਨੀਤੀ ਮਾਮਲੇ 'ਚ ਉਨ੍ਹਾਂ ਨੂੰ ਬਰੀ ਕਰਨ ਦੇ ਖ਼ਿਲਾਫ਼ ਜਾਂਚ ਏਜੰਸੀ ਦੀ ਪਟੀਸ਼ਨ ਦੀ ਸੁਣਵਾਈ ਤੋਂ ਜਸਟਿਸ ਸ਼ਰਮਾ ਨੂੰ ਹਟਣ ਲਈ ਮੰਗ ਕੀਤੀ ਹੈ | ਹਲਫ਼ਨਾਮੇ 'ਚ ਉਨ੍ਹਾਂ ਨੇ ਕਿਹਾ ਕਿ ਇਸ ਵਿਚ ਸਿੱਧਾ ਹਿਤਾਂ ਦਾ ਟਕਰਾਅ ਹੈ ਜਿਸ ਨਾਲ ਉਨ੍ਹਾਂ ਦਾ ਖਦਸ਼ਾ ਹੋਰ ਵਧ ਗਿਆ ਹੈ ਅਤੇ ਇਹ ਜੱਜ ਨੂੰ ਕੇਸ ਤੋਂ ਹਟਾਉਣ ਦਾ ਆਧਾਰ ਬਣਾਉਂਦਾ ਹੈ | ਉਨ੍ਹਾਂ ਨੇ ਅੱਗੇ ਜ਼ੁਬਾਨੀ ਅਤੇ ਜਵਾਬੀ ਦਲੀਲਾਂ ਦੇਣ ਲਈ ਸਮਾਂ ਵੀ ਮੰਗਿਆ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜਸਟਿਸ ਸ਼ਰਮਾ ਦੇ ਸਾਹਮਣੇ ਕੇਸ ਜਾਰੀ ਰੱਖਣ ਨਾਲ ਨਿਆਇਕ ਨਿਰਪੱਖਤਾ, ਸੁਤੰਤਰਤਾ ਅਤੇ ਨਿਰਲੇਪਤਾ ਦੀ ਉਹ ਪੂਰੀ ਝਲਕ ਨਹੀਂ ਮਿਲ ਸਕੇਗੀ ਜਿਸ ਦੀ ਕਾਨੂੰਨ ਮੰਗ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਪੀਕਰ ਮੀਰਾ ਕੁਮਾਰ ਤੇ ਮਾਇਆਵਤੀ ਨੇ ਵੀ ਕੀਤਾ ਸਮਰਥਨ ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਸਾਊਦੀ ਅਤੇ ਆਸਿਮ ਮੁਨੀਰ ਪਹੁੰਚੇ ਈਰਾਨ
Ad Position 24