24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਿਤਿਨ ਨਬੀਨ ਸਮੇਤ ਕਈ ਮੈਂਬਰਾਂ ਨੇ ਰਾਜ ਸਭਾ 'ਚ ਮੈਂਬਰ ਵਜੋਂ ਸਹੁੰ ਚੁੱਕੀ

Ad Position 21
No active advertisement
ਅਜੀਤ ਡੈਸਕ 17-04-2026
ਨਵੀਂ ਦਿੱਲੀ, 16 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਵੀਰਵਾਰ ਨੂੰ ਹੋਰ ਨਵੇਂ ਚੁਣੇ ਮੈਂਬਰਾਂ ਦੇ ਨਾਲ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ | ਰਾਜ ਸਭਾ ਦੀ ਬੈਠਕ ਸ਼ੁਰੂ ਹੋਣ ਤੋਂ ਬਾਅਦ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਈ | ਸਹੁੰ ਚੁੱਕਣ ਵਾਲੇ ਹੋਰ ਮੈਂਬਰਾਂ 'ਚ ਅਸਾਮ ਤੋਂ ਤੇਰਾਸ਼ ਗੋਵਾਲਾ, ਜੋਗੇਨ ਮੋਹਨ, ਪ੍ਰਮੋਦ ਬੋਰੋ, ਬਿਹਾਰ ਤੋਂ ਉਪੇਂਦਰ ਕੁਸ਼ਵਾਹਾ, ਰਾਮਨਾਥ ਠਾਕੁਰ, ਸ਼ਿਵੇਸ਼ ਕੁਮਾਰ, ਛੱਤੀਸਗੜ੍ਹ ਤੋਂ ਲਕਸ਼ਮੀ ਵਰਮਾ, ਫੁਲੋ ਦੇਵੀ ਨੇਤਾਰਾ, ਹਰਿਆਣਾ ਤੋਂ ਕਰਮਵੀਰ ਸਿੰਘ ਬੋਧ, ਸੰਜੈ ਭਾਟੀਆ, ਹਿਮਾਚਲ ਪ੍ਰਦੇਸ਼ ਤੋਂ ਅਨੁਰਾਗ ਸ਼ਰਮਾ, ਮਹਾਰਾਸ਼ਟਰ ਤੋਂ ਵਿਨੋਦ ਸ੍ਰੀਧਰ ਤਾਵੜੇ, ਉਡੀਸ਼ਾ ਤੋਂ ਸੁਜੀਤ ਕੁਮਾਰ, ਤੇਲੰਗਾਨਾ ਤੋਂ ਡਾ. ਅਭਿਸ਼ੇਕ ਮਨੁ ਸਿੰਘਵੀ ਤੇ ਵੇਮ ਨਰੇਂਦਰ ਰੇਡੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਅਗਲੀ ਖ਼ਬਰ ਪੰਜਾਬ ਪੁਲਿਸ, ਆਈ.ਆਈ.ਟੀ. ਰੋਪੜ ਨਾਲ ਮਿਲ ਕੇ ਏ.ਆਈ-ਆਧਾਰਤ ਅਪਰਾਧ ਨਿਯੰਤਰਨ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ
Ad Position 24