23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

Ad Position 21
No active advertisement
ਅਜੀਤ ਡੈਸਕ 17-04-2026
ਚੰਡੀਗੜ੍ਹ, 16 ਅਪ੍ਰੈਲ (ਬਿਊਰੋ ਚੀਫ਼)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਲ੍ਹ 17 ਅਪ੍ਰੈਲ ਨੂੰ ਸਵੇਰੇ 9:30 ਵਜੇ ਆਪਣੇ ਨਿਵਾਸ ਅਸਥਾਨ 'ਤੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੱਦੀ ਗਈ ਹੈ, ਜਿਸ ਦਾ ਏਜੰਡਾ ਵੀ ਸਵੇਰੇ ਹੀ ਜਾਰੀ ਹੋਣ ਦੇ ਸੰਭਾਵਨਾ ਹੈ | ਰਾਜਸੀ ਹਲਕਿਆਂ 'ਚ ਚਰਚਾ ਸੀ ਕਿ ਮੀਟਿੰਗ ਦੌਰਾਨ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਢਾਂਚੇ ਵਿਚ ਤਬਦੀਲੀਆਂ ਕਰਨ ਲਈ ਕੇਂਦਰ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਬਿੱਲ ਵੀ ਵਿਚਾਰ ਦਾ ਮੁੱਦਾ ਹੋ ਸਕਦਾ ਹੈ | ਮੁੱਖ ਮੰਤਰੀ ਦੇ ਮੀਡੀਆ ਮੁਖੀ ਬਲਤੇਜ ਪੰਨੂ ਸੰਕੇਤ ਦੇ ਚੁੱਕੇ ਹਨ ਕਿ ਰਾਜ ਸਰਕਾਰ ਇਸ ਮਾਮਲੇ 'ਤੇ ਸੁਪਰੀਮ ਕੋਰਟ ਵੀ ਜਾ ਸਕਦੀ ਹੈ | ਚਰਚਾ ਇਹ ਵੀ ਹੈ ਕਿ ਰਾਜ ਸਰਕਾਰ ਇਸ ਮਾਮਲੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ 'ਤੇ ਵੀ ਵਿਚਾਰ ਕਰ ਸਕਦੀ ਹੈ | ਰਾਜ ਸਰਕਾਰ ਵਲੋਂ ਇਸ ਮੁੱਦੇ 'ਤੇ ਕੌਮੀ ਪੱਧਰ 'ਤੇ ਕਾਨੂੰਨੀ ਮਾਹਿਰਾਂ ਨਾਲ ਵੀ ਮਸ਼ਵਰੇ ਕੀਤੇ ਜਾ ਰਹੇ ਹਨ | ਸਰਕਾਰੀ ਅਧਿਕਾਰੀ ਅਤੇ ਮੰਤਰੀ ਕੱਲ੍ਹ ਦੀ ਮੀਟਿੰਗ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਨਹੀਂ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਇਸ ਸਬੰਧੀ ਮੀਟਿੰਗ ਤੋਂ ਬਾਅਦ ਹੀ ਗੱਲ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹੱਦਬੰਦੀ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ ਸਰਕਾਰ-ਵਿਰੋਧੀ ਧਿਰਾਂ ਅਗਲੀ ਖ਼ਬਰ ਨਿਤਿਨ ਨਬੀਨ ਸਮੇਤ ਕਈ ਮੈਂਬਰਾਂ ਨੇ ਰਾਜ ਸਭਾ 'ਚ ਮੈਂਬਰ ਵਜੋਂ ਸਹੁੰ ਚੁੱਕੀ
Ad Position 24