14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਟਾਲਾ ਦੇ ਪਿੰਡ ਦਰਗਾਬਾਦ 'ਚ ਸੋਗ ਦੀ ਲਹਿਰ

Ad Position 21
No active advertisement
ਅਜੀਤ ਡੈਸਕ 20-04-2026
ਕੋਟਲੀ ਸੂਰਤ ਮੱਲ੍ਹੀ, 19 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਰਜਿੰਦਰ ਸਿੰਘ ਦੀ ਇਟਲੀ 'ਚ ਹੱਤਿਆ ਤੋਂ ਬਾਅਦ ਨੇੜਲੇ ਪਿੰਡ ਦਰਗਾਬਾਦ 'ਚ ਸੋਗ ਦੀ ਲਹਿਰ ਹੈ | ਬਹੁਤ ਮਿਹਨਤੀ ਤੇ ਅਗਾਂਹਵਧੂ ਸੋਚ ਦੇ ਮਾਲਕ ਰਜਿੰਦਰ ਸਿੰਘ ਪਿਛਲੇ 24 ਸਾਲਾਂ ਤੋਂ ਇਟਲੀ 'ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਤੇ ਉਥੋਂ ਦਾ ਪੱਕਾ ਵਸਨੀਕ ਸੀ | ਉਥੇ ਉਸ ਦਾ ਆਪਣਾ ਖੇਤੀਬਾੜੀ ਦਾ ਚੰਗਾ ਕਾਰੋਬਾਰ ਸੀ | ਪਿਛਲੇ 24 ਸਾਲਾਂ 'ਚ ਉਸ ਨੇ ਇਟਲੀ 'ਚ ਸਖ਼ਤ ਮਿਹਨਤ ਕਰ ਕੇ ਆਪਣਾ ਤੇ ਪੰਜਾਬੀਆਂ ਦਾ ਚੰਗਾ ਨਾਂਅ ਚਮਕਾਇਆ ਸੀ ਤੇ ਉਹ ਪਿਛਲੇ ਸਮੇਂ ਤੋਂ ਉਥੋਂ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਰਿਹਾ ਸੀ ਤੇ ਹੁਣ ਕੁਝ ਸਮੇਂ ਉਸ ਦੇ ਧੜੇ ਦਾ ਇਕ ਵਿਅਕਤੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਿਆ ਸੀ | ਵਾਪਰੀ ਇਸ ਦੁੱਖਦਾਈ ਘਟਨਾ ਨੇ ਜਿੱਥੇ ਉਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ, ਉਥੇ ਸਮੁੱਚੇ ਨਗਰ ਦੇ ਲੋਕ ਗ਼ਮਗੀਨ ਹਨ | ਮਿ੍ਤਕ ਨੌਜਵਾਨ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਇਟਲੀ ਰਹਿੰਦੇ ਹਨ ਤੇ ਉਸ ਦਾ ਲੜਕਾ ਰਜਿੰਦਰ ਸਿੰਘ ਆਪਣੇ ਤਿੰਨ ਲੜਕਿਆਂ ਤੇ ਪਤਨੀ ਸਮੇਤ ਰਹਿ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਪਿਛਲੀਆਂ ਸਰਕਾਰਾਂ ਮੌਕੇ ਵੀ ਲਿਆਂਦਾ ਗਿਆ ਸੀ ਬਿੱਲ ਅਗਲੀ ਖ਼ਬਰ ਕਾਨੂੰਨ ਇਤਿਹਾਸਕ ਕਦਮ-ਗਿਆਨੀ ਰਘਬੀਰ ਸਿੰਘ
Ad Position 24