17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵੱਟਸਐਪ ਯੂਨੀਵਰਸਿਟੀ ਤੋਂ ਮਿਲੇ 'ਗਿਆਨ' ਨੂੰ ਅਦਾਲਤ 'ਚ ਸਵੀਕਾਰ ਨਹੀਂ ਕੀਤਾ ਜਾ ਸਕਦਾ-ਸੁਪਰੀਮ ਕੋਰਟ

Ad Position 21
No active advertisement
ਅਜੀਤ ਡੈਸਕ 24-04-2026

ਸਬਰੀਮਾਲਾ ਵਿਵਾਦ
ਨਵੀਂ ਦਿੱਲੀ, 23 ਅਪ੍ਰੈਲ (ਜਗਤਾਰ ਸਿੰਘ)-ਸੁਪਰੀਮ ਕੋਰਟ ਦੀ 9 ਜੱਜਾਂ ਦੇ ਸੰਵਿਧਾਨਕ ਬੈਂਚ ਨੇ ਧਾਰਮਿਕ ਸੁਤੰਤਰਤਾ ਅਤੇ ਸਬਰੀਮਾਲਾ ਮਾਮਲੇ ਦੀ ਸੁਣਵਾਈ ਦੇ ਦੌਰਾਨ ਦਿਲਚਸਪ ਟਿੱਪਣੀ ਕੀਤੀ ¢ ਅਦਾਲਤ ਨੇ ਸਪੱਸ਼ਟ ਕੀਤਾ ਕਿ 'ਗਿਆਨ' ਜਾਂ ਜਾਣਕਾਰੀ ਦੇ ਸਾਰੇ ਸਰੋਤਾਂ ਦਾ ਸਨਮਾਨ ਹੈ ਪਰ ਵੱਟਸਐਪ ਯੂਨੀਵਰਸਿਟੀ ਤੋਂ ਮਿਲੇ 'ਗਿਆਨ' ਜਾਂ ਜਾਣਕਾਰੀ ਨੂੰ ਅਦਾਲਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ ¢ ਸੁਣਵਾਈ ਦੌਰਾਨ ਦਾਉਦੀ ਬੋਹਰਾ ਭਾਈਚਾਰੇ ਦੇ ਪ੍ਰਮੁੱਖ ਵਲੋਂ ਪੇਸ਼ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਨੇ ਆਪਣੀ ਦਲੀਲਾਂ ਰੱਖਦੇ ਹੋਏ ਕਾਂਗਰਸੀ ਆਗੂ ਤੇ ਲੇਖਕ ਸ਼ਸ਼ੀ ਥਰੂਰ ਦੇ ਇੱਕ ਲੇਖ ਦਾ ਹਵਾਲਾ ਦਿੱਤਾ | ਐਡਵੋਕੇਟ ਕੌਲ ਨੇ ਕਿਹਾ ਕਿ ਗਿਆਨ ਅਤੇ ਸਮਝ, ਚਾਹੇ ਉਹ ਕਿਸੇ ਵੀ ਸਰੋਤ ਤੋਂ ਮਿਲੀ ਹੋਵੇ, ਉਸ ਨੂੰ ਸਵੀਕਾਰ ਕਰਨ ਵਿਚ ਕੋਈ ਬੁਰਾਈ ਨਹੀਂ ਹੈ ¢ ਉਨ੍ਹਾਂ ਕਿਹਾ ਕਿ ਸਾਡੀ ਸੱਭਿਅਤਾ ਐਨੀ ਅਮੀਰ ਹੈ ਕਿ ਅਸੀਂ ਗਿਆਨ ਅਤੇ ਜਾਣਕਾਰੀ ਦੇ ਸਾਰੇ ਰੂਪਾਂ ਵਿਚ ਸਹਿਜ ਸਵੀਕਾਰ ਕਰ ਸਕਦੇ ਹਾਂ ¢ ਕੌਲ ਦੀ ਇਸ ਗੱਲ 'ਤੇ ਜਸਟਿਸ ਬੀ.ਵੀ.ਨਾਗਰਤਨਾ ਨੇ ਹਲਕੇ ਫੁਲਕੇ ਅੰਦਾਜ਼ ਵਿਚ ਮੁਸਕਰਾਉਂਦੇ ਹੋਏ ਕਿਹਾ ਕਿ ,ਪਰ 'ਵੱਟਸਐਪ ਯੂਨੀਵਰਸਿਟੀ ਤੋਂ ਬਿਲਕੁਲ ਨਹੀਂ ਸਵੀਕਾਰ ਕੀਤਾ ਜਾ ਸਕਦਾ ¢

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਤੋਂ ਅਮਿਤ ਜੋਗੀ ਨੂੰ ਵੱਡੀ ਰਾਹਤ, ਸਜ਼ਾ 'ਤੇ ਲਗਾਈ ਰੋਕ ਅਗਲੀ ਖ਼ਬਰ ਈਰਾਨ ਨਾਲ ਜੁੜਿਆ ਇਕ ਹੋਰ ਤੇਲ ਟੈਂਕਰ ਹਿੰਦ ਮਹਾਸਾਗਰ 'ਚ ਜ਼ਬਤ
Ad Position 24