17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੁਪਰੀਮ ਕੋਰਟ ਤੋਂ ਅਮਿਤ ਜੋਗੀ ਨੂੰ ਵੱਡੀ ਰਾਹਤ, ਸਜ਼ਾ 'ਤੇ ਲਗਾਈ ਰੋਕ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਅਮਿਤ ਜੋਗੀ ਨੂੰ ਵੱਡੀ ਰਾਹਤ ਦਿੰਦੇ ਹੋਏ, ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ ¢ ਛੱਤੀਸਗੜ੍ਹ ਹਾਈ ਕੋਰਟ ਨੇ 2003 ਵਿਚ ਐਨ.ਸੀ.ਪੀ. ਨੇਤਾ ਰਾਮ ਅਵਤਾਰ ਜੱਗੀ ਦੇ ਕਤਲ ਮਾਮਲੇ ਵਿਚ ਅਮਿਤ ਜੋਗੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ¢ ਸੁਪਰੀਮ ਕੋਰਟ ਨੇ ਹੁਣ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ ¢ ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ ਅਤੇ ਵਿਜੇ ਬਿਸ਼ਨੋਈ ਦੀ ਬੈਂਚ ਨੇ ਜੋਗੀ ਦੀ ਸਪੈਸ਼ਲ ਲੀਵ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ¢ ਅਮਿਤ ਜੋਗੀ ਨੇ ਛੱਤੀਸਗੜ੍ਹ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਨੇ ਹੇਠਲੀ ਅਦਾਲਤ ਦੇ ਬਰੀ ਹੋਣ ਨੂੰ ਪਲਟ ਦਿੱਤਾ ਸੀ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਸੀ ¢ ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਤੱਕ ਅਮਿਤ ਜੋਗੀ ਦੀ ਸਜ਼ਾ 'ਤੇ ਰੋਕ ਰਹੇਗੀ ¢ ਇਹ ਮਾਮਲਾ 4 ਜੂਨ,2003 ਨੂੰ ਰਾਏਪੁਰ ਵਿਚ ਐਨ.ਸੀ.ਪੀ. ਨੇਤਾ ਅਤੇ ਕਾਰੋਬਾਰੀ ਰਾਮ ਅਵਤਾਰ ਜੱਗੀ ਦੇ ਕਤਲ ਨਾਲ ਸੰਬੰਧਿਤ ਹੈ, ਜਦੋਂ ਅਜੀਤ ਜੋਗੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਸਨ ¢

Ad Position 22
No active advertisement
ਪਿਛਲੀ ਖ਼ਬਰ ਬੰਗਾਲ 'ਚ ਭਾਜਪਾ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ-ਮੋਦੀ ਅਗਲੀ ਖ਼ਬਰ ਵੱਟਸਐਪ ਯੂਨੀਵਰਸਿਟੀ ਤੋਂ ਮਿਲੇ 'ਗਿਆਨ' ਨੂੰ ਅਦਾਲਤ 'ਚ ਸਵੀਕਾਰ ਨਹੀਂ ਕੀਤਾ ਜਾ ਸਕਦਾ-ਸੁਪਰੀਮ ਕੋਰਟ
Ad Position 24