ਕ੍ਰਿਸ਼ਨਾਨਗਰ, 23 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਹੁਣ ਤੱਕ ਹੋਏ ਭਾਰੀ ਵੋਟਿੰਗ ਲਈ ਵਧਾਈ ਦਿੱਤੀ ਤੇ ਵੋਟ ਦੇ ਅੰਕੜਿਆਂ ਨੂੰ ਬਦਲਾਅ ਲਈ ਭਾਰੀ ਫਤਵੇ ਦਾ ਸੰਕੇਤ ਦੱਸਿਆ | ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਚੋਣਾਂ ਦÏਰਾਨ ਹਿੰਸਾ 50 ਸਾਲਾਂ 'ਚ ਸਭ ਤੋਂ ਘੱਟ ਰਹੀ | ਬੰਗਾਲ 'ਚ ਪਿਛਲੇ 50 ਸਾਲਾਂ ਦੇ ਚੋਣ ਇਤਿਹਾਸ 'ਚ ਹਿੰਸਾ ਘੱਟੋ-ਘੱਟ ਪੱਧਰ 'ਤੇ ਰਹੀ | ਉਨ੍ਹਾਂ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਤੋਂ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਬਦਲਾਅ ਲਈ ਫਤਵਾ ਹੋਣ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਵੀ ਲੋਕ ਭਾਰੀ ਗਿਣਤੀ 'ਚ ਵੋਟ ਪਾਉਣ ਲਈ ਆਏ ਤਾਂ ਭਾਜਪਾ ਨੇ ਫੈਸਲਾਕੁੰਨ ਜਿੱਤਾਂ ਪ੍ਰਾਪਤ ਕੀਤੀਆਂ ਹਨ | ਬੰਗਾਲ 'ਚ 152 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੇ ਪਹਿਲੇ ਕੁਝ ਘੰਟਿਆਂ ਦÏਰਾਨ ਰਾਜ ਦੇ ਕੁਝ ਹਿੱਸਿਆਂ ਤੋਂ ਹਿੰਸਾ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ | ਝਲਮੂਰੀ ਐਪੀਸੋਡ 'ਤੇ ਸੱਤਾਧਾਰੀ ਪਾਰਟੀ 'ਤੇ ਚੁਟਕੀ ਲੈਂਦੇ ਹੋਏ, ਉਨ੍ਹਾਂ ਕਿਹਾ ਕਿ ਜਦੋਂ ਉਹ ਸਨੈਕ ਦਾ ਸੁਆਦ ਲੈ ਰਹੇ ਸਨ, ਤਾਂ ਟੀ.ਐਮ.ਸੀ. ਨੂੰ ਮਿਰਚਾਂ ਲੱਗੀਆਂ | ਰਾਜ ਲਈ ਛੇ ਚੋਣ ਗਾਰੰਟੀਆਂ ਦੇ ਆਪਣੇ ਪਹਿਲਾਂ ਦੇ ਵਾਅਦਿਆਂ 'ਤੇ, ਪ੍ਰਧਾਨ ਮੰਤਰੀ ਨੇ ਬੰਗਾਲ ਦੀਆਂ ਅÏਰਤਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਭਲਾਈ ਦੇ ਉਦੇਸ਼ ਨਾਲ 10 ਮੋਦੀ-ਕੀ-ਗਾਰੰਟੀਆਂ ਦਾ ਇਕ ਨਵਾਂ ਸੈੱਟ ਦੇਣ ਦਾ ਵਾਅਦਾ ਕੀਤਾ | ਮੋਦੀ ਨੇ ਦਾਅਵਾ ਕੀਤਾ ਕਿ ਇਸ ਵਾਰ, ਟੀ.ਐਮ.ਸੀ. ਬੰਗਾਲ ਦੇ ਕਈ ਜ਼ਿਲਿ੍ਹਆਂ 'ਚ ਖਾਤਾ ਵੀ ਨਹੀਂ ਖੋਲ੍ਹੇਗੀ | ਸਾਡੀ ਜ਼ਮੀਨ ਨੂੰ ਖ਼ਤਰੇ 'ਚ ਪਾਉਣ ਵਾਲੇ ਘੁਸਪੈਠੀਆਂ ਦਾ ਸਮਰਥਨ ਕਰਨ ਦੇ ਟੀ.ਐਮ.ਸੀ. ਦੇ ਮੰਤਰ ਨੂੰ ਖਤਮ ਕਰਨ ਦੀ ਜ਼ਰੂਰਤ ਹੈ | ਬੰਗਾਲ 'ਚ ਭਾਜਪਾ ਦੇ ਸੱਤਾ ਸੰਭਾਲਣ ਤੋਂ ਬਾਅਦ ਸੀ.ਏ.ਏ. ਅਧੀਨ ਨਾਗਰਿਕਤਾ ਦੇਣ ਨੂੰ ਹੁਲਾਰਾ ਮਿਲੇਗਾ | ਅਜਿਹੇ ਸਾਰੇ ਸ਼ਰਨਾਰਥੀਆਂ ਨੂੰ ਇਸ ਦੇਸ਼ ਦੇ ਹੋਰ ਨਾਗਰਿਕ ਵਾਂਗ ਨਾਗਰਿਕਤਾ ਪੱਤਰ ਦਿੱਤੇ ਜਾਣਗੇ |