17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਟੀ.ਐਮ.ਸੀ. ਪਹਿਲਾਂ ਹੀ ਜਿੱਤਣ ਦੀ ਸਥਿਤੀ 'ਚ ਹੈ-ਮਮਤਾ

Ad Position 21
No active advertisement
ਅਜੀਤ ਡੈਸਕ 24-04-2026
ਕੋਲਕਾਤਾ, 23 ਅਪ੍ਰੈਲ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਹੁਣ ਤੱਕ ਪਈਆਂ ਵੋਟਾਂ ਤੋਂ ਪਤਾ ਚਲਦਾ ਹੈ ਕਿ ਟੀ.ਐਮ.ਸੀ. ਪਹਿਲਾਂ ਹੀ ਜਿੱਤਣ ਦੀ ਸਥਿਤੀ 'ਚ ਹੈ | ਮਮਤਾ ਬੈਨਰਜੀ ਜੋ ਤਿ੍ਣਮੂਲ ਕਾਂਗਰਸ ਦੀ ਮੁਖੀ ਵੀ ਹੈ, ਨੇ ਕੋਲਕਾਤਾ ਦੇ ਬੋ ਬਾਜ਼ਾਰ ਖੇਤਰ 'ਚ ਇਕ ਰੈਲੀ 'ਚ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਦਿੱਲੀ ਨੂੰ ਜਿੱਤਾਂਗੇ | ਸੂਬੇ 'ਚ ਵੋਟਿੰਗ ਦਾ ਅਗਲਾ ਦÏਰ 29 ਅਪ੍ਰੈਲ ਨੂੰ ਹੋਵੇਗਾ, ਜਦੋਂ ਕਿ ਗਿਣਤੀ 4 ਮਈ ਨੂੰ ਹੋਵੇਗੀ | ਮਮਤਾ ਨੇ ਅੱਗੇ ਕਿਹਾ ਕਿ ਲੋਕਾਂ ਦੇ ਮਨ ਨੂੰ ਸਮਝਣ ਦੇ ਆਧਾਰ 'ਤੇ ਅੱਜ ਹੁਣ ਤੱਕ ਹੋਈਆਂ ਵੋਟਾਂ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਹੀ ਜਿੱਤਣ ਦੀ ਸਥਿਤੀ 'ਚ ਹਾਂ | ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਵੀ ਅਹੁਦੇ 'ਚ ਦਿਲਚਸਪੀ ਨਹੀਂ ਹੈ, ਮੈਨੂੰ ਕੁਰਸੀ ਨਹੀਂ ਚਾਹੀਦੀ | ਮੈਂ ਸਿਰਫ ਦਿੱਲੀ 'ਚ ਭਾਜਪਾ ਸਰਕਾਰ ਦਾ ਅੰਤ ਚਾਹੁੰਦੀ ਹਾਂ |

Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਅਮਰੀਕਾ-ਈਰਾਨ ਵਿਚਕਾਰ ਵਿਚੋਲਗੀ ਯਤਨਾਂ ਨੂੰ ਮਜ਼ਬੂਤ ਕਰਨ ਲਈ ਚੀਨ ਤੱਕ ਕੀਤੀ ਪਹੁੰਚ ਅਗਲੀ ਖ਼ਬਰ ਬੰਗਾਲ 'ਚ ਭਾਜਪਾ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ-ਮੋਦੀ
Ad Position 24