17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਾਕਿ ਨੇ ਅਮਰੀਕਾ-ਈਰਾਨ ਵਿਚਕਾਰ ਵਿਚੋਲਗੀ ਯਤਨਾਂ ਨੂੰ ਮਜ਼ਬੂਤ ਕਰਨ ਲਈ ਚੀਨ ਤੱਕ ਕੀਤੀ ਪਹੁੰਚ

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਆਪਣੇ ਵਿਚੋਲਗੀ ਯਤਨਾਂ ਨੂੰ ਮਜ਼ਬੂਤ ਕਰਨ ਲਈ ਚੀਨ ਤੱਕ ਪਹੁੰਚ ਕੀਤੀ ਹੈ | ਇਹ ਸਭ ਈਰਾਨ 'ਚ ਪਾਕਿ ਦੀ ਭਰੋਸੇਯੋਗ ਗਾਰੰਟਰ ਵਜੋਂ ਕੰਮ ਕਰਨ ਦੀ ਯੋਗਤਾ ਬਾਰੇ ਵਧ ਰਹੇ ਸ਼ੰਕਿਆਂ ਵਿਚਕਾਰ ਹੋ ਰਿਹਾ ਹੈ | ਦਰਅਸਲ, ਈਰਾਨੀ ਮੀਡੀਆ ਦੀਆਂ ਪਾਕਿ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਤਿੱਖੀ ਆਲੋਚਨਾ ਵਾਲੀਆਂ ਟਿੱਪਣੀਆਂ ਤੋਂ ਬਾਅਦ ਪਾਕਿ ਨੇ ਵੀ ਇਹ ਮਹਿਸੂਸ ਕੀਤਾ ਹੈ ਕਿ ਜਨਰਲ ਮੁਨੀਰ 'ਤੇ ਈਰਾਨ ਦਾ ਵਿਸ਼ਵਾਸ ਕਾਫ਼ੀ ਘਟ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਵਲੋਂ ਤਿਆਰ ਕੀਤਾ ਛੇ-ਨੁਕਾਤੀ ਸਿਧਾਂਤਕ ਢਾਂਚਾ ਇਸ ਸਮੇਂ ਵਿਚਾਰ ਅਧੀਨ ਹੈ | ਇਹ ਈਰਾਨ ਦੀਆਂ ਮੁੱਖ ਮੰਗਾਂ ਨੂੰ ਪੂਰਾ ਕਰਨ ਅਤੇ ਲੰਬੇ ਸਮੇਂ ਦੀਆਂ ਗਰੰਟੀਆਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ | ਇਸ ਨਾਲ ਰੁਕੀ ਹੋਈ ਸ਼ਾਂਤੀ ਵਾਰਤਾ ਨੂੰ ਮੁੜ ਸ਼ੁਰੂ ਕਰਨ 'ਚ ਮਦਦ ਮਿਲ ਸਕਦੀ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਢਾਂਚਾ ਚੀਨ ਨਾਲ ਸਲਾਹ-ਮਸ਼ਵਰਾ ਕਰਕੇ ਵਿਕਸਿਤ ਕੀਤਾ ਗਿਆ ਹੈ ਤੇ ਇਹ ਅਮਰੀਕਾ ਅਤੇ ਈਰਾਨ ਵਿਚਕਾਰ ਨਵੀਂ ਗੱਲਬਾਤ ਲਈ ਸ਼ੁਰੂਆਤੀ ਬਿੰਦੂ ਵਜੋਂ ਕੰਮ ਕਰ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਈਰਾਨੀ ਵਾਰਤਾਕਾਰ ਹੁਣ ਸਿਰਫ਼ ਪਾਕਿ 'ਤੇ ਭਰੋਸਾ ਕਰਨ ਤੋਂ ਝਿਜਕ ਰਹੇ ਹਨ ਤੇ ਮਜ਼ਬੂਤ ਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਵਿਸ਼ਵਾਸ ਬਣਾਉਣ ਲਈ ਚੀਨ ਦੀ ਸ਼ਮੂਲੀਅਤ 'ਤੇ ਜ਼ੋਰ ਦੇ ਰਹੇ ਹਨ | ਈਰਾਨ ਅਜਿਹੀ ਠੋਸ ਗਾਰੰਟੀ ਚਾਹੁੰਦਾ ਹੈ ਜੋ ਸਮੇਂ ਦੇ ਨਾਲ ਕਾਇਮ ਰਹੇ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲੀ ਹਮਲੇ 'ਚ ਲਿਬਨਾਨੀ ਪੱਤਰਕਾਰ ਦੀ ਮੌਤ ਅਗਲੀ ਖ਼ਬਰ ਟੀ.ਐਮ.ਸੀ. ਪਹਿਲਾਂ ਹੀ ਜਿੱਤਣ ਦੀ ਸਥਿਤੀ 'ਚ ਹੈ-ਮਮਤਾ
Ad Position 24