ਕੋਲਕਾਤਾ, 25 ਅਪ੍ਰੈਲ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸਨਿਚਰਵਾਰ ਨੂੰ ਪੀ.ਡੀ.ਐੱਸ. ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਪੱਛਮੀ ਬੰਗਾਲ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ | ਉਨ੍ਹਾਂ ਕਿਹਾ ਕਿ ਕੋਲਕਾਤਾ, ਬਰਧਵਾਨ ਅਤੇ ਹਾਬਰਾ ਵਿਚ ਸਪਲਾਇਰਾਂ ਅਤੇ ਬਰਾਮਦਕਾਰਾਂ ਦੇ ਲਗਭਗ 9 ਥਾਵਾਂ 'ਤੇ ਤਲਾਸ਼ੀ ਲਈ ਗਈ, ਜਿਸ ਵਿੱਚ ਨਿਰੰਜਨ ਚੰਦਰ ਸਾਹਾ ਦਾ ਅਹਾਤਾ ਵੀ ਸ਼ਾਮਲ ਹੈ¢ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਗਈ | ਕੇਂਦਰੀ ਏਜੰਸੀ ਪਹਿਲਾਂ ਇਸ ਮਾਮਲੇ ਵਿਚ ਛਾਪੇਮਾਰੀ ਕਰ ਚੁੱਕੀ ਹੈ¢ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦਾ ਦੂਜਾ ਪੜਾਅ 29 ਅਪ੍ਰੈਲ ਨੂੰ ਹੋਣਾ ਹੈ¢ ਪਹਿਲੇ ਪੜਾਅ ਦੀ ਵੋਟਿੰਗ 23 ਅਪ੍ਰੈਲ ਨੂੰ ਹੋਈ ਸੀ¢ ਇਹ ਮਨੀ ਲਾਂਡਰਿੰਗ ਮਾਮਲਾ ਅਕਤੂਬਰ 2020 ਵਿਚ ਦਰਜ ਇੱਕ ਐੱਫ. ਆਈ. ਆਰ. ਤੋਂ ਪੈਦਾ ਹੋਇਆ ਹੈ¢