ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)-ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਭਾਜਪਾ ਨੇ ਅਰਵਿੰਦ ਕੇਜਰੀਵਾਲ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ ¢ ਦਿੱਲੀ ਸਰਕਾਰ ਵਿਚ ਮੰਤਰੀ ਪ੍ਰਵੇਸ਼ ਵਰਮਾ ਨੇ 'ਧੁਰੰਧਰ' ਫ਼ਿਲਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਨਵੇਂ ਬੰਗਲੇ ਨੂੰ 'ਸ਼ੀਸ਼ਮਹਿਲ-2' ਕਰਾਰ ਦਿੱਤਾ ਹੈ ¢ ਦਰਅਸਲ ਕੇਜਰੀਵਾਲ ਬੀਤੇ ਕੱਲ੍ਹ ਹੀ 95 ਲੋਧੀ ਸਟੇਟ ਸਥਿਤ ਸਰਕਾਰੀ ਬੰਗਲੇ ਵਿਚ ਤਬਦੀਲ ਹੋਏ ਹਨ ਅਤੇ ਭਾਜਪਾ ਨੇ ਇਸ ਨਵੇਂ ਬੰਗਲੇ ਨੂੰ 'ਸ਼ੀਸ਼ਮਹਿਲ-2' ਕਰਾਰ ਦਿੱਤਾ ਹੈ ਅਤੇ ਇਸ ਦੀਆਂ ਕਈ ਕਥਿਤ ਤਸਵੀਰਾਂ ਵੀ ਵਿਖਾਈਆਂ ¢ ਪ੍ਰਵੇਸ਼ ਵਰਮਾ ਨੇ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਕੇਜਰੀਵਾਲ ਪੰਜਾਬ ਚਲੇ ਗਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਦੇ ਨੇੜੇ 4 ਘਰਾਂ ਵਿਚ ਕੇਜਰੀਵਾਲ, ਸਿਸੋਦੀਆ, ਸੰਜੇ ਸਿੰਘ ਤੇ ਸਤੇਂਦਰ ਜੈਨ ਨੇ ਕਬਜ਼ਾ ਕਰ ਲਿਆ ਅਤੇ ਹੁਣ ਜਦੋਂ ਦਿੱਲੀ ਵਿਚ ਕੇਜਰੀਵਾਲ ਨੂੰ ਨਵਾਂ ਬੰਗਲਾ ਅਲਾਟ ਹੋਇਆ ਹੈ ਤਾਂ ਉਨ੍ਹਾਂ ਨੇ ਇਸ ਨਵੇਂ ਬੰਗਲੇ ਨੂੰ ਸ਼ੀਸ਼ਮਹਿਲ ਵਾਂਗ ਸਜਾ ਲਿਆ ਹੈ ¢