16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਜਪਾ ਵਲੋਂ ਜਾਰੀ ਤਸਵੀਰਾਂ ਪੂਰੀ ਤਰ੍ਹਾਂ ਫ਼ਰਜ਼ੀ-ਆਮ ਆਦਮੀ ਪਾਰਟੀ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਵੇਂ ਬੰਗਲੇ ਨੂੰ ਲੈ ਕੇ ਦਿੱਲੀ ਵਿਚ ਘਮਸਾਣ ਸ਼ੁਰੂ ਹੋ ਗਿਆ ਹੈ¢ ਭਾਜਪਾ ਆਗੂ ਤੇ ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਬਾਰੇ ਪਲਟਵਾਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਫ਼ਰਜ਼ੀ ਕਰਾਰ ਦਿੱਤਾ ਹੈ ¢ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਪ੍ਰਵੇਸ਼ ਵਰਮਾ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਪ੍ਰਵੇਸ਼ ਵਰਮਾ ਦੁਆਰਾ ਕੇਜਰੀਵਾਲ ਦੇ ਨਵੇਂ ਬੰਗਲੇ ਦੀਆਂ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਹ ਪੂਰੀ ਤਰ੍ਹਾਂ ਫ਼ਰਜ਼ੀ ਹਨ ¢ ਸੰਜੇ ਸਿੰਘ ਨੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ, ਐੱਲ.ਜੀ.ਅਤੇ ਮੰਤਰੀ ਪ੍ਰਵੇਸ਼ ਵਰਮਾ ਆਪਣਾ-ਆਪਣਾ ਘਰ ਜਨਤਾ ਲਈ ਖੋਲ੍ਹ ਦੇਣ ਅਤੇ ਅਰਵਿੰਦ ਕੇਜਰੀਵਾਲ ਵੀ ਆਪਣਾ ਘਰ ਖੋਲ੍ਹ ਦੇਣਗੇ ਤਾਂ ਜਨਤਾ ਨੂੰ ਪਤਾ ਚੱਲ ਜਾਏਗਾ ਕਿ ਕਿਸ ਦਾ ਘਰ 'ਆਲੀਸ਼ਾਨ' ਹੈ ¢ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਪੋਸਟ ਕਰਦੇ ਹੋਏ ਕਿਹਾ ਕਿ ਪ੍ਰਵੇਸ਼ ਵਰਮਾ ਦੁਆਰਾ ਜਾਰੀ ਕੀਤੀਆਂ ਗਈਆਂ ਸਾਰੀ ਤਸਵੀਰਾਂ ਫ਼ਰਜ਼ੀ ਹਨ ¢

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਸੀਟਾਂ 'ਚ ਵਾਧੇ ਨਾਲ ਭਾਜਪਾ ਨੂੰ 'ਇਕ ਰਾਸ਼ਟਰ ਇਕ ਚੋਣ' ਅਤੇ ਔਰਤ ਰਾਖਵਾਂਕਰਨ ਕਾਨੂੰਨ ਲਾਗੂ ਕਰਨ 'ਚ ਮਿਲੇਗੀ... ਅਗਲੀ ਖ਼ਬਰ ਕੇਜਰੀਵਾਲ ਨੇ ਨਵੇਂ ਬੰਗਲੇ ਨੂੰ 'ਸ਼ੀਸ਼ਮਹਿਲ-2' ਬਣਾਇਆ-ਪ੍ਰਵੇਸ਼ ਵਰਮਾ
Ad Position 24