16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਰਾਜ ਸਭਾ ਸੀਟਾਂ 'ਚ ਵਾਧੇ ਨਾਲ ਭਾਜਪਾ ਨੂੰ 'ਇਕ ਰਾਸ਼ਟਰ ਇਕ ਚੋਣ' ਅਤੇ ਔਰਤ ਰਾਖਵਾਂਕਰਨ ਕਾਨੂੰਨ ਲਾਗੂ ਕਰਨ 'ਚ ਮਿਲੇਗੀ ਮਦਦ-ਅਸ਼ਵਨੀ ਕੁਮਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਨਵੀਂ ਦਿੱਲੀ, 25 ਅਪ੍ਰੈਲ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਸਮੇਤ ਸੱਤ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਨਾਲ ਬਗ਼ਾਵਤ ਕਰਨ ਅਤੇ ਭਾਜਪਾ 'ਚ ਰਲੇਵੇਂ 'ਤੇ ਪ੍ਰਤੀਕਰਮ ਕਰਦਿਆਂ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਰਾਜ ਸਭਾ ਦੀਆਂ ਸੀਟਾਂ 'ਚ ਵਾਧੇ ਨਾਲ ਭਾਜਪਾ ਨੂੰ 'ਇਕ ਰਾਸ਼ਟਰ ਇਕ ਚੋਣ' ਅਤੇ ਔਰਤਾਂ ਦੇ ਰਾਖਵੇਂਕਰਨ ਬਾਰੇ ਕਾਨੂੰਨ ਨੂੰ ਲਾਗੂ ਕਰਨ 'ਚ ਮਦਦ ਮਿਲੇਗੀ | ਉਨ੍ਹਾਂ ਹੋਰਨਾਂ ਰਾਜਾਂ 'ਚੋਂ ਰਾਜ ਸਭਾ ਸੀਟਾਂ 'ਚ ਵੀ 'ਅਜਿਹੇ' ਵਾਧੇ ਦੀ ਸੰਭਾਵਨਾ ਦੀ ਪੇਸ਼ੀਨਗੋਈ ਕੀਤੀ | ਅਸ਼ਵਨੀ ਕੁਮਾਰ ਨੇ ਇਸ ਘਟਨਾਕ੍ਰਮ 'ਤੇ ਪ੍ਰਤੀਕਰਮ ਕਰਦਿਆਂ ਇਸ ਨੂੰ ਭਾਜਪਾ ਵਲੋਂ ਪੰਜਾਬ ਦੀ ਸਿਆਸਤ ਲਈ ਨਿਰਮਾਣਾਤਮਿਕ ਬਦਲਾਅ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਨਾਲ ਮਾਨ ਸਰਕਾਰ ਨੂੰ ਫ਼ਿਲਹਾਲ ਕੋਈ ਫੌਰੀ ਖ਼ਤਰਾ ਨਹੀਂ ਹੈ ਪਰ ਇਹ ਭਾਜਪਾ ਲਈ ਇਕ ਨੈਤਿਕ ਉਤਸ਼ਾਹਿਤ ਕਰਨ ਵਾਲਾ ਕਦਮ ਹੈ | ਅਸ਼ਵਨੀ ਕੁਮਾਰ ਨੇ ਇਸ ਰਲੇਵੇਂ ਰਾਹੀਂ ਭਾਜਪਾ ਦੀ ਸੂਬੇ 'ਚ ਵੱਧ ਰਹੀ ਦਿੱਖ ਨੂੰ ਕਾਂਗਰਸ ਲਈ ਚਿੰਤਾ ਦਾ ਕਾਰਨ ਦੱਸਿਆ, ਜਿਸ ਦਾ ਸ਼ਹਿਰੀ ਹਿੰਦੂ ਵੋਟ ਬੈਂਕ ਭਾਜਪਾ ਵੱਲ ਸ਼ਿਫਟ ਹੋਣ ਦਾ ਖਦਸ਼ਾ ਹੈ, ਨਾਲ ਹੀ ਅਕਾਲੀ ਦਲ ਨੂੰ ਵੀ ਆਪਣੇ ਵਿਕਲਪਾਂ ਦੀ ਮੁੜ ਪੜਚੋਲ ਕਰਨ ਨੂੰ ਵੀ ਕਿਹਾ, ਜੋ ਆਪਣੇ-ਆਪ ਨੂੰ ਮੁੜ ਸੁਰਜੀਤ ਕਰਨ ਦੀ ਕਵਾਇਦ 'ਚ ਲੱਗਾ ਹੈ | ਅਸ਼ਵਨੀ ਕੁਮਾਰ ਨੇ ਕਿਹਾ ਕਿ ਅਗਲੇ 10 ਮਹੀਨੇ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਟੁੱਟ ਇਕ ਫ਼ੈਸਲਾਕੁੰਨ ਫੈਕਟਰ ਸਾਬਿਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਸਵਾਤੀ ਮਾਲੀਵਾਲ ਨੇ ਭਾਜਪਾ 'ਚ ਸ਼ਾਮਿਲ ਹੁੰਦਿਆਂ ਗਾਏ ਮੋਦੀ ਦੇ ਸੋਹਲੇ ਅਗਲੀ ਖ਼ਬਰ ਭਾਜਪਾ ਵਲੋਂ ਜਾਰੀ ਤਸਵੀਰਾਂ ਪੂਰੀ ਤਰ੍ਹਾਂ ਫ਼ਰਜ਼ੀ-ਆਮ ਆਦਮੀ ਪਾਰਟੀ
Ad Position 24