ਨਵੀਂ ਦਿੱਲੀ, 25 ਅਪ੍ਰੈਲ (ਉਪਮਾ ਡਾਗਾ ਪਾਰਥ)-ਬਾਗੀ 'ਆਪ' ਨੇਤਾ ਸਵਾਤੀ ਮਾਲੀਵਾਲ ਨੇ ਸਨਿਚਰਵਾਰ ਨੂੰ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ ਹੁੰਦਿਆਂ ਕਿਹਾ ਕਿ ਉਨ੍ਹਾਂ ਇਹ ਫੈਸਲਾ ਕਿਸੇ ਦਬਾਅ 'ਚ ਨਹੀਂ, ਸਗੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਵਿਸ਼ਵਾਸ ਕਾਰਨ ਲਿਆ ਹੈ | ਕੇਜਰੀਵਾਲ ਨੇ ਮੋਦੀ ਦੀ ਤਾਰੀਫ ਦੇ ਨਾਲ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਨੂੰ ਔਰਤ ਵਿਰੋਧੀ ਦੱਸਦਿਆਂ ਕਿਹਾ ਕਿ ਉਹ 2006 ਤੋਂ ਕੇਜਰੀਵਾਲ ਦੇ ਨਾਲ ਸਨ, ਉਨ੍ਹਾਂ ਨਾਲ ਹਰ ਅੰਦੋਲਨ 'ਚ ਸਾਥ ਦਿੱਤਾ, ਪਰ ਉਨ੍ਹਾਂ ਆਪਣੇ ਹੀ ਘਰ ਇਕ ਗੁੰਡੇ ਤੋਂ ਕੁਟਵਾਇਆ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ (ਬਾਗੀ ਆਪ ਨੇਤਾ) ਗ਼ਦਾਰ ਨਹੀਂ ਸਗੋਂ ਕੇਜਰੀਵਾਲ ਗ਼ਦਾਰ ਹਨ | ਨਾਲ ਹੀ ਕੇਜਰੀਵਾਲ ਅਤੇ ਮੋਦੀ ਦੀ ਤੁਲਨਾ ਕਰਦਿਆਂ ਕਿਹਾ ਕਿ ਇਕ ਪਾਸੇ ਅਰਵਿੰਦਰ ਕੇਜਰੀਵਾਲ ਭਿ੍ਸ਼ਟਾਚਾਰ ਅਤੇ ਗੁੰਡਾਗਰਦੀ ਲਈ ਜਾਣੇ ਜਾਂਦੇ ਹਨ, ਜਦਕਿ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਮਨਪਸੰਦ ਨੇਤਾ ਹਨ |