ਹੈਦਰਾਬਾਦ, 25 ਅਪ੍ਰੈਲ (ਪੀ. ਟੀ. ਆਈ.)-ਹੈਦਰਾਬਾਦ ਵਿੱਚ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ ਸੀ ਆਰ) ਦੀ ਬੇਟੀ ਕੇ. ਕਵਿਤਾ ਨੇ ਸਨਿੱਚਵਾਰ ਨੂੰ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ¢ ਉਨ੍ਹਾਂ ਨੇ ਆਪਣੀ ਇਸ ਪਾਰਟੀ ਦਾ ਨਾਂਅ 'ਤੇਲੰਗਾਨਾ ਰਾਸ਼ਟਰ ਸੈਨਾ' (ਟੀ ਆਰ ਐੱਸ) ਰੱਖਿਆ ਹੈ¢ਉਨ੍ਹਾਂ ਆਪਣੀ ਪਾਰਟੀ ਦੇ ਨਾਂਅ ਅਤੇ ਏਜੰਡੇ ਦਾ ਐਲਾਨ ਕਰਦੇ ਹੋਏ ਸੱਤਾਧਾਰੀ ਕਾਂਗਰਸ, ਭਾਜਪਾ ਅਤੇ ਬੀ.ਆਰ.ਐੱਸ. 'ਤੇ ਤਿੱਖਾ ਹਮਲਾ ਕੀਤਾ¢ ਉਨ੍ਹਾਂ ਨੇ ਆਪਣੇ ਪਿਤਾ ਨੂੰ ਇੱਕ 'ਬਦਲਿਆ ਹੋਇਆ ਆਦਮੀ' ਦੱਸਿਆ ਜੋ 'ਆਤਮਾਹੀਣ' ਹੋ ਗਿਆ ਹੈ¢ਉਨ੍ਹਾਂ ਨੇ ਕਿਹਾ ਕਿ ਆਪਣੀ ਰਾਜਨੀਤਿਕ ਪਾਰਟੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਸਦੇ ਪਿਤਾ ਲੋਕਾਂ ਦੇ ਮੁੱਦਿਆਂ ਦਾ ਜਵਾਬ ਨਹੀਂ ਦੇ ਰਹੇ ਹਨ¢ਕਵਿਤਾ ਨੇ ਸ਼ਹਿਰ ਦੇ ਬਾਹਰਵਾਰ ਕਰਵਾਏ ਇੱਕ ਪ੍ਰੋਗਰਾਮ ਦÏਰਾਨ ਇਸ ਨਾਂਅ ਦਾ ਐਲਾਨ ਕੀਤਾ¢ ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ ਕਵਿਤਾ ਨੂੰ ਉਨ੍ਹਾਂ ਦੀ ਪੁਰਾਣੀ ਪਾਰਟੀ ਬੀ.ਆਰ.ਐੱਸ. ਤੋਂ ਮੁਅੱਤਲ ਕਰ ਦਿੱਤਾ ਗਿਆ ਸੀ¢ ਇਹ ਕਾਰਵਾਈ ਉਦੋਂ ਹੋਈ ਸੀ ਜਦੋਂ ਉਨ੍ਹਾਂ ਨੇ ਆਪਣੇ ਚਚੇਰੇ ਭਰਾਵਾਂ ਅਤੇ ਪਾਰਟੀ ਆਗੂਆਂ (ਟੀ ਹਰੀਸ਼ ਰਾਓ ਅਤੇ ਜੇ ਸੰਤੋਸ਼ ਕੁਮਾਰ) 'ਤੇ ਕਾਲੇਸ਼ਵਰਮ ਸਿੰਚਾਈ ਪ੍ਰੋਜੈਕਟ ਦੇ ਮਾਮਲੇ ਵਿੱਚ ਆਪਣੇ ਪਿਤਾ ਦੀ ਤਸਵੀਰ ਖ਼ਰਾਬ ਕਰਨ ਦੇ ਦੋਸ਼ ਲਾਏ ਸਨ¢ਮੁਅੱਤਲੀ ਤੋਂ ਬਾਅਦ ਕਵਿਤਾ ਆਪਣੀ ਸੱਭਿਆਚਾਰਕ ਸੰਸਥਾ 'ਤੇਲੰਗਾਨਾ ਜਾਗਿ੍ਤੀ' ਰਾਹੀਂ ਲੋਕਾਂ ਦੇ ਮੁੱਦਿਆਂ 'ਤੇ ਕੰਮ ਕਰ ਰਹੀ ਸੀ¢