06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਅਰਾਘਚੀ ਫਿਰ ਪਹੁੰਚੇ ਪਾਕਿਸਤਾਨ <br/>

Ad Position 21
No active advertisement
ਅਜੀਤ ਡੈਸਕ 27-04-2026

ਫ਼ੌਜ ਮੁਖੀ ਆਸਿਮ ਮੁਨੀਰ ਨਾਲ ਕੀਤੀ ਗੱਲਬਾਤ
ਅੰਮਿ੍ਤਸਰ, 26 ਅਪ੍ਰੈਲ (ਸੁਰਿੰਦਰ ਕੋਛੜ)-ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੁਬਾਰਾ ਪਾਕਿਸਤਾਨ ਪਰਤੇ | ਐਤਵਾਰ ਨੂੰ ਇਸਲਾਮਾਬਾਦ ਪੁੱਜੇ ਅਰਾਘਚੀ ਵਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ ਗਈ | ਉਹ ਸਨਿਚਰਵਾਰ ਨੂੰ ਇਸਲਾਮਾਬਾਦ ਤੋਂ ਓਮਾਨ ਗਏ ਸਨ | ਐਤਵਾਰ ਨੂੰ ਮਸਕਟ 'ਚ ਉਨ੍ਹਾਂ ਵਲੋਂ ਓਮਾਨ ਦੇ ਸੁਲਤਾਨ ਨਾਲ ਮੁਲਾਕਾਤ ਕੀਤੀ ਗਈ, ਜਦੋਂਕਿ ਮਿਸਰ ਅਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਗਈ | ਇਸ ਦੌਰਾਨ ਅਰਾਘਚੀ ਵਲੋਂ ਜੰਗਬੰਦੀ ਅਤੇ ਰਾਜਨੀਤਿਕ ਮੁੱਦਿਆਂ 'ਤੇ ਚਰਚਾ ਕੀਤੀ ਗਈ | ਅਰਾਘਚੀ ਅਤੇ ਮਿਸਰ ਤੇ ਤੁਰਕੀ ਦੇ ਉਨ੍ਹਾਂ ਦੇ ਹਮਰੁਤਬਾ ਬਦਰ ਅਬਦੇਲ ਅੱਤੀ ਤੇ ਹਕਨ ਫ਼ਿਦਾਨ ਨੇ ਕੂਟਨੀਤੀ, ਅਮਰੀਕਾ-ਇਜ਼ਰਾਈਲ ਨਾਲ ਜੰਗਬੰਦੀ ਅਤੇ ਖੇਤਰ ਦੇ ਤਾਜ਼ਾ ਘਟਨਾਕ੍ਰਮ 'ਤੇ ਚਰਚਾ ਕੀਤੀ ਗਈ | ਇਸ ਤੋਂ ਪਹਿਲਾਂ ਲੰਘੇ ਦਿਨ ਸਨਿਚਰਵਾਰ ਨੂੰ ਉਨ੍ਹਾਂ ਨੇ ਇਸਲਾਮਾਬਾਦ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਫੌਜ ਮੁਖੀ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਈਰਾਨ ਦੀਆਂ ਸ਼ਰਤਾਂ ਅਤੇ ਅਮਰੀਕੀ ਮੰਗਾਂ 'ਤੇ ਆਪਣੇ ਇਤਰਾਜ਼ ਪਾਕਿ ਨੂੰ ਦੱਸੇ | ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਨਾਲ ਸਿੱਧੇ ਤੌਰ 'ਤੇ ਗੱਲਬਾਤ ਨਹੀਂ ਕਰੇਗਾ ਤੇ ਪਾਕਿ ਰਾਹੀਂ ਆਪਣੇ ਵਿਚਾਰ ਰੱਖੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ ਅਗਲੀ ਖ਼ਬਰ ਅਮਰੀਕੀ ਅਤੇ ਈਰਾਨੀ ਅਧਿਕਾਰੀ ਫ਼ੋਨ 'ਤੇ ਗੱਲਬਾਤ ਕਰ ਸਕਦੇ ਹਨ-ਟਰੰਪ
Ad Position 24