ਜੰਮੂ, 27 ਅਪ੍ਰੈਲ (ਪੀ.ਟੀ.ਆਈ.)-ਵਿਸ਼ੇਸ਼ ਐੱਨ. ਆਈ. ਏ. ਅਦਾਲਤ ਨੇ ਤਿੰਨ ਦਹਾਕੇ ਪੁਰਾਣੇ ਅੱਤਵਾਦੀ ਮਾਮਲੇ ਦੇ ਸੰਬੰਧ ਵਿੱਚ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਦੇ ਰਿਮਾਂਡ ਨੂੰ 10 ਦਿਨਾਂ ਲਈ ਹੋਰ ਵਧਾ ਦਿੱਤਾ ਹੈ¢ ਸ਼ਬੀਰ ਸ਼ਾਹ ਨੂੰ ਪਿਛਲੇ 10 ਦਿਨਾਂ ਦੇ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ¢ ਅਧਿਕਾਰੀਆਂ ਨੇ ਕਿਹਾ ਕਿ ਸ਼ਬੀਰ ਸ਼ਾਹ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ, ਜਿਸ 'ਤੇ ਅਗਲੀ ਸੁਣਵਾਈ ਦੀ ਮਿਤੀ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ¢
ਸ਼ਬੀਰ ਸ਼ਾਹ ਐੱਨ. ਆਈ. ਏ. ਅਦਾਲਤ 'ਚ ਪੇਸ਼, ਰਿਮਾਂਡ 'ਚ 10 ਦਿਨਾਂ ਦਾ ਵਾਧਾ <br/>
ਅਜੀਤ ਡੈਸਕ
28-04-2026