05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੱਛਮੀ ਬੰਗਾਲ 'ਚ ਦੂਜੇ ਪੜਾਅ ਲਈ ਚੋਣ ਪ੍ਰਚਾਰ ਬੰਦ-ਵੋਟਾਂ ਭਲਕੇ <br/>

Ad Position 21
No active advertisement
ਅਜੀਤ ਡੈਸਕ 28-04-2026

ਕੋਲਕਾਤਾ, 27 ਅਪ੍ਰੈਲ (ਏਜੰਸੀਆਂ)-ਪੱਛਮੀਂ ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਦੂਸਰੇ ਅਤੇ ਅੰਤਿਮ ਪੜਾਅ ਤਹਿਤ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ | ਜਿਸ ਸੰਬੰਧੀ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਸਮਾਪਤ ਹੋ ਗਿਆ | ਇਥੇ ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ 'ਚ 152 ਸੀਟਾਂ 'ਤੇ ਪਹਿਲੇ ਪੜਾਅ ਤਹਿਤ ਵੋਟਾਂ ਪੈ ਚੁੱਕੀਆਂ ਹਨ ਅਤੇ ਹੁਣ ਬੁੱਧਵਾਰ ਨੂੰ 142 ਸੀਟਾਂ ਲਈ ਮਤਦਾਨ ਹੋਵੇਗਾ | ਇਸ ਪੜਾਅ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਭਵਾਨੀਪੁਰ ਸੀਟ 'ਤੇ ਵੀ ਮਤਦਾਨ ਹੋਵੇਗਾ | ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ | ਸਾਰੀਆਂ ਹੀ ਪਾਰਟੀਆਂ ਵਲੋਂ ਰੈਲੀ ਅਤੇ ਰੋਡ ਸ਼ੋਅ ਕਰ ਕੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ | ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਆਡੀਓ ਸੰਦੇਸ਼ ਅਤੇ ਪੱਤਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਸਾਂਝਾ ਕਰਕੇ ਬੰਗਾਲ ਦੇ ਲੋਕਾਂ ਨੂੰ ਭਾਜਪਾ ਨੂੰ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਆਪਣੇ ਸੰਦੇਸ਼ ਵਿਚ ਲਿਖਿਆ ਕਿ ਹੁਣ ਡਰ ਨਹੀਂ ਭਰੋਸਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬੰਗਾਲ ਦੀ ਸੇਵਾ ਕਰਨਾ ਅਤੇ ਬੰਗਾਲ ਨੂੰ ਸੁਰੱਖਿਅਤ ਕਰਨਾ ਮੇਰਾ ਫ਼ਰਜ਼ ਹੈ | ਬੰਗਾਲ ਦੇ ਸਾਹਮਣੇ ਹਰ ਚੁਣੌਤੀ ਨੂੰ ਮੌਕੇ ਵਿਚ ਬਦਲਣਾ ਮੇਰੀ ਕਿਸਮਤ ਅਤੇ ਮੇਰੀ ਜ਼ਿੰਮੇਵਾਰੀ ਵੀ ਹਨ | ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਹਰ ਤਿਉਹਾਰ ਸੱਚਮੁੱਚ ਪਵਿੱਤਰ ਹੁੰਦਾ ਹੈ ਅਤੇ ਮੈਨੂੰ ਵੀ ਬੰਗਾਲ ਵਿਚ ਇਸ ਤਿਉਹਾਰ 'ਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ¢ ਪਿਛਲੇ ਕੁਝ ਦਿਨਾਂ ਵਿਚ ਮੈਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਭਾਜਪਾ ਦੇ ਰੋਡਮੈਪ ਦੀ ਰੂਪ-ਰੇਖਾ ਤਿਆਰ ਕਰਨ ਦਾ ਮੌਕਾ ਮਿਲਿਆ ਹੈ | ਚੋਣ ਮੁਹਿੰਮ ਸਮਾਪਤ ਹੋ ਰਹੀ ਹੈ¢ ਇਸ ਚੋਣ ਲਈ ਮੇਰੀ ਅੰਤਿਮ ਰੈਲੀ ਵੀ ਸਮਾਪਤ ਹੋ ਗਈ ਹੈ¢ ਇਸ ਪੱਤਰ ਰਾਹੀਂ, ਮੈਂ ਨਾ ਸਿਰਫ਼ ਆਪਣੇ ਬੰਗਾਲ ਪਰਿਵਾਰ ਦੇ ਹਰੇਕ ਮੈਂਬਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਸਗੋਂ ਆਪਣੀਆਂ ਭਾਵਨਾਵਾਂ ਵੀ ਸਾਂਝੀਆਂ ਕਰਨਾ ਚਾਹੁੰਦਾ ਹਾਂ |

Ad Position 22
No active advertisement
ਪਿਛਲੀ ਖ਼ਬਰ ਦਿੱਗਜ ਅਦਾਕਾਰ ਭਰਤ ਕਪੂਰ ਦਾ ਦਿਹਾਂਤ ਅਗਲੀ ਖ਼ਬਰ ਰਾਜ ਸਭਾ ਦੇ ਚੇਅਰਮੈਨ ਨੇ 'ਆਪ' ਦੇ 7 ਸੰਸਦ ਮੈਂਬਰਾਂ ਦੇ ਭਾਜਪਾ 'ਚ ਰਲੇਵੇਂ ਨੂੰ ਦਿੱਤੀ ਮਨਜ਼ੂਰੀ <br/>
Ad Position 24