05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਿੱਗਜ ਅਦਾਕਾਰ ਭਰਤ ਕਪੂਰ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 28-04-2026

ਮੁੰਬਈ, 27 ਅਪ੍ਰੈਲ (ਪੀ. ਟੀ. ਆਈ.)-'ਹਿੰਦੁਸਤਾਨ ਕੀ ਕਸਮ', 'ਸੋਨੇ ਪੇ ਸੁਹਾਗਾ', 'ਬਲੀਦਾਨ' ਵਰਗੀਆਂ ਫ਼ਿਲਮਾਂ 'ਚ ਸਹਾਇਕ ਭੂਮਿਕਾਵਾਂ ਨਿਭਾਉਣ ਲਈ ਜਾਣੇ ਜਾਂਦੇ ਬਜ਼ੁਰਗ ਅਦਾਕਾਰ ਭਰਤ ਕਪੂਰ ਦਾ ਅੱਜ ਦੁਪਹਿਰ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਇਹ ਜਾਣਕਾਰੀ ਉਨ੍ਹਾਂ ਦੇ ਅਦਾਕਾਰ ਦੋਸਤ ਅਵਤਾਰ ਗਿੱਲ ਨੇ ਦਿੱਤੀ | ਉਹ 80 ਸਾਲ ਦੇ ਸਨ | ਅਦਾਕਾਰ ਦੇ ਕਰੀਬੀ ਦੋਸਤ ਅਵਤਾਰ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਨੂੰ ਭਰਤ ਜੀ ਦੇ ਪੁੱਤਰ ਰਾਹੁਲ ਦਾ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੁਪਹਿਰ 3:00 ਵਜੇ ਦੇ ਕਰੀਬ ਦਿਹਾਂਤ ਹੋ ਗਿਆ | ਉਹ ਤਿੰਨ ਦਿਨਾਂ ਤੋਂ ਬਿਮਾਰ ਸਨ | ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ 50 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਹਾਂ | ਅਸੀਂ ਇਕੱਠਿਆਂ ਨੇ ਕਈ ਨਾਟਕ ਅਤੇ ਫ਼ਿਲਮਾਂ ਵਿਚ ਕੰਮ ਕੀਤਾ | ਅਸੀਂ ਲਗਾਤਾਰ ਸੰਪਰਕ ਵਿਚ ਰਹੇ ਪਰ ਇਕ ਹਫ਼ਤੇ ਤੋਂ ਅਸੀਂ ਇਕ-ਦੂਜੇ ਨਾਲ ਗੱਲ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਮੇਰੇ ਲਈ ਉਹ ਇਕ ਵੱਡੇ ਭਰਾ, ਸਲਾਹਕਾਰ ਅਤੇ ਇਕ ਦੋਸਤ ਨੂੰ ਗੁਆਉਣ ਵਾਂਗ ਹੈ | ਭਰਤ ਕਪੂਰ ਨੇ 'ਬਰਸਾਤ', 'ਆਖਰੀ ਰਸਤਾ', 'ਨੂਰੀ', 'ਰਾਮ ਬਲਰਾਮ', 'ਇੰਕਾਰ' ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿਚ ਮੁੱਖ ਤੌਰ 'ਤੇ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ ਹਨ | ਭਰਤ ਕਪੂਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ 6:00 ਵਜੇ ਸਾਇਨ ਹਸਪਤਾਲ ਨੇੜੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ ਹੈ, ਜਦੋਂਕਿ ਪ੍ਰਾਰਥਨਾ ਸਮਾਰੋਹ 30 ਅਪ੍ਰੈਲ ਨੂੰ ਉੱਤਰੀ ਬੰਬੇ ਐਸੋਸੀਏਸ਼ਨ ਵਿਚ ਹੋਵੇਗਾ | ਗਿੱਲ ਨੇ ਕਿਹਾ ਕਿ ਰਾਕੇਸ਼ ਬੇਦੀ, ਨਿਰਦੇਸ਼ਕ ਰਮੇਸ਼ ਤਲਵਾਰ ਅਤੇ ਥੀਏਟਰ ਕਲਾਕਾਰਾਂ ਸਮੇਤ ਪਰਿਵਾਰ ਅਤੇ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ | ਭਰਤ ਕਪੂਰ ਦੇ ਪਰਿਵਾਰ ਵਿਚ ਪਤਨੀ ਲੋਪਾ ਅਤੇ ਪੁੱਤਰ ਰਾਹੁਲ ਅਤੇ ਸਾਗਰ ਹਨ | ਉਨ੍ਹਾਂ ਦੀ ਧੀ ਕਵਿਤਾ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਬਟਾਲਾ ਨੇੜੇ ਪਿੰਡ ਭੋਮਾ 'ਚ 2 ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਪੱਛਮੀ ਬੰਗਾਲ 'ਚ ਦੂਜੇ ਪੜਾਅ ਲਈ ਚੋਣ ਪ੍ਰਚਾਰ ਬੰਦ-ਵੋਟਾਂ ਭਲਕੇ <br/>
Ad Position 24