15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਕਾਂਗਰਸ ਵਲੋਂ ਵਿਜੇ ਦੀ ਟੀ.ਵੀ.ਕੇ. ਨੂੰ ਸ਼ਰਤੀਆ ਸਮਰਥਨ ਦੀ ਪੇਸ਼ਕਸ਼

Ad Position 21
No active advertisement
ਅਜੀਤ ਡੈਸਕ 06-05-2026
ਨਵੀਂ ਦਿੱਲੀ/ਚੇਨਈ, 5 ਮਈ (ਪੀ. ਟੀ. ਆਈ.)-ਕਾਂਗਰਸ ਨੇ ਟੀ.ਵੀ.ਕੇ. ਮੁਖੀ ਵਿਜੇ ਨੂੰ ਸ਼ਰਤੀਆ ਸਮਰਥਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਰਾਜ 'ਚ ਭਾਜਪਾ ਦੇ ਇਕਲੌਤੇ ਜੇਤੂ ਜਾਂ ਭਾਜਪਾ ਦੇ ਕਿਸੇ ਵੀ ਗੱਠਜੋੜ ਭਾਈਵਾਲ ਦਾ ਸਮਰਥਨ ਨਹੀਂ ਲੈਣਾ ਚਾਹੀਦਾ | ਇਹ ਫੈਸਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਇਕ ਆਨਲਾਈਨ ਮੀਟਿੰਗ ਤੋਂ ਬਾਅਦ ਲਿਆ ਗਿਆ | ਇਸ ਤੋਂ ਪਹਿਲਾਂ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਵਿਜੇ ਨੇ ਤਾਮਿਲਨਾਡੂ 'ਚ ਸਰਕਾਰ ਦੇ ਗਠਨ ਲਈ ਉਨ੍ਹਾਂ ਦਾ ਸਮਰਥਨ ਮੰਗਿਆ ਹੈ ਅਤੇ ਇਸ ਦੀ ਲੀਡਰਸ਼ਿਪ ਨੇ ਰਾਜ ਇਕਾਈ ਨੂੰ ਇਸ ਮਾਮਲੇ 'ਤੇ ਅੰਤਿਮ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ | ਨਵੀਂ ਦਿੱਲੀ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਨੇ ਮੰਗਲਵਾਰ ਸ਼ਾਮ ਨੂੰ ਪਾਰਟੀ ਮੁਖੀ ਮਲਿਕਅਰਜੁਨ ਖੜਗੇ ਦੇ ਘਰ ਇਕ ਮੀਟਿੰਗ ਕੀਤੀ ਸੀ, ਜਿਸ 'ਚ ਰਾਹੁਲ ਗਾਂਧੀ ਅਤੇ ਤਾਮਿਲਨਾਡੂ ਸੂਬਾ ਇਕਾਈ ਦੇ ਕਾਂਗਰਸ ਇੰਚਾਰਜ ਗਿਰੀਸ਼ ਚੋਡਨਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਆਨਲਾਈਨ ਕੰਪਨੀ ਲਈ ਡਲਿਵਰੀਮੈਨ ਵਜੋਂ ਕੰਮ ਕਰਦਾ ਸੀ-ਪਿਤਾ ਅਗਲੀ ਖ਼ਬਰ ਟਰੰਪ ਨੇ ਮੋਦੀ ਨੂੰ ਵੋਟਾਂ 'ਚ ਜਿੱਤ ਦੀ ਦਿੱਤੀ ਵਧਾਈ
Ad Position 24