ਧਮਾਕੇ ਬਾਰੇ ਪਤਾ ਲੱਗਣ 'ਤੇ ਡਲਿਵਰੀ ਦੇਣ ਆਏ ਨੌਜਵਾਨ ਦਾ ਪਿਤਾ ਕਸ਼ਮੀਰ ਸਿੰਘ ਵੀ ਮੌਕੇ 'ਤੇ ਪੁੱਜਾ | ਮੀਡੀਆ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਗੁਰਪ੍ਰੀਤ ਕਾਫੀ ਸਮੇਂ ਤੋਂ ਆਨਲਾਈਨ ਕੰਪਨੀ ਲਈ ਡਲਿਵਰੀਮੈਨ ਵਜੋਂ ਕੰਮ ਕਰਦਾ ਸੀ ਤੇ ਬੀ.ਐਸ.ਐਫ. 'ਚ ਪਾਰਸਲ ਦੇਣ ਦੀ ਹਮੇਸ਼ਾ ਉਸ ਦੀ ਹੀ ਡਿਊਟੀ ਲੱਗੀ ਹੋਈ ਸੀ | ਮੰਗਲਵਾਰ ਵੀ ਉਹ ਪਾਰਸਲ ਦੇਣ ਲਈ ਆਇਆ ਅਤੇ ਐਕਟਿਵਾ ਫੁੱਟਪਾਥ 'ਤੇ ਖੜ੍ਹੀ ਕਰਕੇ ਹੈਡਕੁਆਰਟਰ ਅੰਦਰ ਪਾਰਸਲ ਦੇਣ ਲਈ ਚਲਾ ਗਿਆ | ਜਦੋਂ ਪਾਰਸਲ ਫੜਾ ਕੇ ਬਾਹਰ ਨਿਕਲਿਆ ਹੀ ਸੀ ਤਾਂ ਐਕਟਿਵਾ 'ਚ ਧਮਾਕਾ ਹੋ ਗਿਆ ਤੇ ਧਮਾਕੇ ਨਾਲ ਉੱਡੇ ਪਰਖੱਚਿਆਂ ਨਾਲ ਉਸ ਦੇ ਮੱਥੇ 'ਤੇ ਵੀ ਸੱਟ ਲੱਗ ਗਈ | ਪਿਤਾ ਨੇ ਕਿਹਾ ਕਿ ਉਸ ਦਾ ਪੁੱਤਰ ਚੰਗੇ ਚਾਲ-ਚਲਣ ਵਾਲਾ ਤੇ ਮਿਹਨਤੀ ਨੌਜਵਾਨ ਹੈ |