21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਤਾਮਿਲਨਾਡੂ 'ਚ ਟੀ.ਵੀ.ਕੇ. ਮੁਖੀ ਵਿਜੇ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

Ad Position 21
No active advertisement
ਅਜੀਤ ਡੈਸਕ 07-05-2026

ਕਾਂਗਰਸ ਨੇ ਦਿੱਤਾ ਸਮਰਥਨ
ਚੇਨਈ, 6 ਮਈ (ਏਜੰਸੀ)-ਟੀ.ਵੀ.ਕੇ. ਮੁਖੀ ਵਿਜੇ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕਰਕੇ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਵਿਜੇ ਨੇ ਰਾਜਪਾਲ ਨਾਲ ਮੁਲਾਕਾਤ ਕਾਂਗਰਸ ਵਲੋਂ ਸਮਰਥਨ ਦਾ ਐਲਾਨ ਕੀਤੇ ਜਾਣ ਦੇ ਕੱਝ ਘੰਟਿਆਂ ਬਾਅਦ ਕੀਤੀ | ਇਹ ਮੁਲਾਕਾਤ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਉਣ ਦੇ ਦੋ ਦਿਨ ਬਾਅਦ ਹੋਈ ਹੈ, ਹਾਲਾਂਕਿ ਪਾਰਟੀ ਬਹੁਮਤ ਤੋਂ ਥੋੜ੍ਹੀ ਪਿੱਛੇ ਰਹਿ ਗਈ ਸੀ | ਚੋਣਾਂ ਵਿਚ 234 ਮੈਂਬਰੀ ਵਿਧਾਨ ਸਭਾ 'ਚੋਂ ਟੀ.ਵੀ.ਕੇ ਨੇ 108 ਸੀਟਾਂ ਜਿੱਤੀਆਂ ਹਨ | ਸਰਕਾਰ ਬਣਾਉਣ ਲਈ 118 ਸੀਟਾਂ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਜੇ ਵੀ 10 ਹੋਰ ਸੀਟਾਂ ਦੀ ਲੋੜ ਪਵੇਗੀ | ਹੁਣ ਅਗਲਾ ਵੱਡਾ ਕਦਮ ਵਿਜੇ ਲਈ ਇਹ ਹੋਵੇਗਾ ਕਿ ਉਹ ਵਿਧਾਨ ਸਭਾ ਵਿਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ | ਸੂਬੇ 'ਚ ਡੀ.ਐਮ.ਕੇ. ਨੂੰ 59, ਏ.ਆਈ.ਏ. ਡੀ.ਐਮ.ਕੇ. ਨੂੰ 47, ਕਾਂਗਰਸ ਨੂੰ 5, ਪੀ.ਐਮ.ਕੇ. ਨੂੰ 4, ਆਈ.ਯੂ.ਐਮ.ਐਲ. ਨੂੰ 2, ਸੀ.ਪੀ.ਆਈ. ਨੂੰ 2, ਵੀ.ਸੀ.ਕੇ. ਨੂੰ 2 ਅਤੇ ਸੀ.ਪੀ.ਆਈ.ਐਮ. ਨੂੰ 2 ਸੀਟਾਂ ਮਿਲੀਆਂ ਹਨ | ਭਾਜਪਾ, ਡੀ.ਐਮ.ਡੀ.ਕੇ. ਅਤੇ ਏ.ਐਮ.ਐਮ.ਕੇ. ਨੇ 1-1 ਸੀਟ ਜਿੱਤੀ ਹੈ | ਡੀ.ਐਮ.ਕੇ. ਦੀ ਲੰਮੇ ਸਮੇਂ ਤੱਕ ਸਹਿਯੋਗੀ ਰਹੀ ਕਾਂਗਰਸ ਨੇ ਵਿਜੇ ਦੇ ਪਾਰਟੀ ਟੀ.ਵੀ.ਕੇ ਨੂੰ ਆਪਣਾ ਸਮਰਥਨ ਦੇਣ ਦੇ ਨਾਲ ਡੀ.ਐਮ. ਕੇ ਨਾਲੋਂ ਆਪਣੇ ਸੰਬੰਧ ਤੋੜ ਲਏ | ਤਾਮਿਲਨਾਡੂ ਕਾਂਗਰਸ ਦੇ ਇੰਚਾਰਜ ਗਿਰੀਸ਼ ਚੋਡਨਕਰ ਨੇ ਕਿਹਾ ਕਿ ਪਾਰਟੀ ਨੇ ਟੀ.ਵੀ.ਕੇ. ਨੂੰ ਸਰਕਾਰ ਬਣਾਉਣ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਭਾਰਤ ਵਿਚ ਧਰਮ ਨਿਰਪੱਖ, ਪ੍ਰਗਤੀਸ਼ੀਲ ਅਤੇ ਕਲਿਆਣਕਾਰੀ ਰਾਜਨੀਤੀ ਦਾ ਸਮਰਥਨ ਕਰਦੀ ਹੈ ਅਤੇ ਉਸ ਦੀ ਸੰਸਥਾਪਕ ਸਿਆਸੀ ਪਾਰਟੀ ਹੈ | ਤਾਮਿਲਨਾਡੂ ਦੇ ਲੋਕਾਂ ਦੇ ਇਸ ਫਤਵੇ ਦਾ ਸਤਿਕਾਰ ਕਰਨਾ, ਬਰਕਰਾਰ ਰੱਖਣਾ ਅਤੇ ਪੂਰਾ ਕਰਨ ਵਿਚ ਮਦਦ ਕਰਨਾ ਸਾਡਾ ਸੰਵਿਧਾਨਕ ਫਰਜ਼ ਹੈ | ਦੂਜੇ ਪਾਸੇ ਡੀ.ਐੱਮ.ਕੇ. ਦੀ ਸਹਿਯੋਗੀ ਪਾਰਟੀ ਵੀ.ਸੀ.ਕੇ. ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ | ਬੁੱਧਵਾਰ ਨੂੰ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀ.ਵੀ.ਕੇ ਨੇ ਵੀ.ਸੀ.ਕੇ. ਤੋਂ ਸਮਰਥਨ ਮੰਗਿਆ ਹੈ, ਜਿਸ ਕੋਲ 2 ਸੀਟਾਂ ਹਨ | ਵੀ.ਸੀ.ਕੇ. ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਇਸ ਬਾਰੇ ਅੰਤਿਮ ਫ਼ੈਸਲਾ ਉਨ੍ਹਾਂ ਦੇ ਪ੍ਰਧਾਨ ਥੋਲ ਤਿਰੂਮਾਵਲਵਨ ਹੀ ਲੈਣਗੇ | ਹਾਲਾਂਕਿ, ਟੀ.ਵੀ.ਕੇ. ਦੇ ਸੱਦੇ ਦੇ ਬਾਵਜੂਦ ਖੱਬੇ ਪੱਖੀ ਪਾਰਟੀਆਂ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਵਿਜੇ ਦੀ ਪਾਰਟੀ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਕਾਂਗਰਸ ਦੇ ਸਮਰਥਨ ਦੇ ਬਾਵਜੂਦ ਵਿਜੇ ਕੋਲ ਅੰਕੜੇ ਘੱਟ ਰਹਿਣਗੇ | ਦੂਜੇ ਪਾਸੇ ਡੀ.ਐੱਮ.ਕੇ. ਨੇ ਕਾਂਗਰਸ ਦੇ ਇਸ ਫ਼ੈਸਲੇ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ | ਡੀ.ਐੱਮ.ਕੇ. ਨੇ ਕਾਂਗਰਸ ਵਲੋਂ ਰਿਸ਼ਤਾ ਤੋੜ ਕੇ ਟੀ.ਵੀ.ਕੇ. ਨਾਲ ਹੱਥ ਮਿਲਾਉਣ ਨੂੰ 'ਪਿੱਠ ਵਿਚ ਛੁਰਾ ਮਾਰਨਾ' ਦੱਸਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਨੂੰ ਅਗਲੀ ਖ਼ਬਰ ਬੰਬ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ-ਮੁੱਖ ਮੰਤਰੀ
Ad Position 24