21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਨੂੰ

Ad Position 21
No active advertisement
ਅਜੀਤ ਡੈਸਕ 07-05-2026
ਮੋਦੀ ਤੇ ਸ਼ਾਹ ਦੇ ਸ਼ਾਮਿਲ ਹੋਣ ਦੀ ਸੰਭਾਵਨਾ
ਕੋਲਕਾਤਾ, 6 ਮਈ (ਪੀ.ਟੀ.ਆਈ.)-ਸੂਬਾ ਭਾਜਪਾ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਪੱਛਮੀ ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਬਿ੍ਗੇਡ ਪਰੇਡ ਗਰਾਊਾਡ ਵਿਖੇ ਹੋਵੇਗਾ | ਭਗਵਾ ਪਾਰਟੀ ਸੂਬੇ 'ਚ ਟੀ.ਐਮ.ਸੀ. ਦੇ 15 ਸਾਲਾਂ ਦੇ ਸ਼ਾਸਨ ਨੂੰ ਖ਼ਤਮ ਕਰਨ ਤੋਂ ਬਾਅਦ ਰਸਮੀ ਤੌਰ 'ਤੇ ਸੱਤਾ ਸੰਭਾਲਣ ਲਈ ਤਿਆਰ ਹੈ | ਪਾਰਟੀ ਸੂਤਰਾਂ ਨੇ ਦੱਸਿਆ ਹੈ ਕਿ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਬੀਨ ਤੇ ਕਈ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਦੇਖਣ ਦੀ ਉਮੀਦ ਹੈ | ਭੱਟਾਚਾਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਭਾਜਪਾ ਸਰਕਾਰ 9 ਮਈ ਨੂੰ ਸਵੇਰੇ 10 ਵਜੇ ਬਿ੍ਗੇਡ ਪਰੇਡ ਗਰਾਊਾਡ ਵਿਖੇ ਸਹੁੰ ਚੁੱਕੇਗੀ | ਮਹੱਤਵਪੂਰਨ ਗੱਲ ਇਹ ਹੈ ਕਿ ਸਹੁੰ ਚੁੱਕ ਸਮਾਗਮ ਬੰਗਾਲੀ ਕੈਲੰਡਰ 'ਚ ਵਿਸਾਖ ਦੀ 25 ਤਰੀਕ ਨੂੰ ਹੋਵੇਗਾ-ਜੋ ਕਿ ਸੂਬੇ ਭਰ 'ਚ ਰਬਿੰਦਰਨਾਥ ਟੈਗੋਰ ਦੀ ਜਨਮ ਵਰ੍ਹੇਗੰਢ, ਰਬਿੰਦਰ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਵਿੱਖ 'ਚ ਹੋਰ ਵੀ ਸਖ਼ਤ ਤੇ ਫ਼ੈਸਲਾਕੁਨ ਹੋਵੇਗਾ ਪਾਕਿ ਦਾ ਜਵਾਬ-ਖ਼ਵਾਜਾ ਆਸਿਫ਼ ਅਗਲੀ ਖ਼ਬਰ ਤਾਮਿਲਨਾਡੂ 'ਚ ਟੀ.ਵੀ.ਕੇ. ਮੁਖੀ ਵਿਜੇ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
Ad Position 24