21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਈਰਾਨ ਵਿਰੁੱਧ ਵੱਡੇ ਸੈਨਿਕ ਆਪ੍ਰੇਸ਼ਨ ਖ਼ਤਮ-ਰੂਬੀਓ

Ad Position 21
No active advertisement
ਅਜੀਤ ਡੈਸਕ 07-05-2026

ਸ਼ਾਂਤੀ ਲਈ ਟਰੰਪ ਦੀਆਂ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਮੰਗਾਂ ਮੰਨੇ ਤੇ ਹੋਰਮੁਜ਼ ਜਲਡਮਰੂ ਖੋਲ੍ਹੇ ਈਰਾਨ
ਵਾਸ਼ਿੰਗਟਨ, 6 ਮਈ (ਏਜੰਸੀ)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਈਰਾਨ ਦੇ ਖ਼ਿਲਾਫ਼ ਅਮਰੀਕਾ ਦੇ ਵੱਡੇ ਸੈਨਿਕ ਆਪ੍ਰੇਸ਼ਨ ਹੁਣ ਖ਼ਤਮ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵਲੋਂ ਚਲਾਇਆ ਗਿਆ ਆਪ੍ਰੇਸ਼ਨ ਫਯੂਰੀ ਆਪਣੇ ਸਾਰੇ ਟੀਚੇ ਪੂਰੇ ਕਰਨ ਬਾਅਦ ਸਮਾਪਤ ਕਰ ਦਿੱਤਾ ਗਿਆ ਹੈ | ਹਾਲਾਂਕਿ ਉਨ੍ਹਾਂ ਇਹ ਨਹੀਂ ਕਿਹਾ ਕਿ ਇਹ ਟਕਰਾਅ ਪੂਰੀ ਤਰਾਂ ਖ਼ਤਮ ਹੋ ਗਿਆ ਹੈ ਭਾਵ ਉਨ੍ਹਾਂ ਇਹ ਨਹੀਂ ਕਿਹਾ ਕਿ ਟਕਰਾਅ ਦੁਬਾਰਾ ਸ਼ੁਰੂ ਨਹੀਂ ਹੋ ਸਕਦਾ | ਰੂਬੀਓ ਨੇ ਕਿਹਾ ਕਿ ਈਰਾਨ ਦੇ ਨਾਲ ਹਾਲੀਆ ਝੜਪਾਂ, ਜੋ ਹੋਰਮੁਜ਼ ਜਲਡਮਰੂ ਨੂੰ ਫਿਰ ਤੋਂ ਖੋਲ੍ਹਣ ਲਈ ਅਮਰੀਕੀ ਯਤਨਾਂ ਨਾਲ ਜੁੜੀਆਂ ਸਨ, ਰੱਖਿਆਤਮਕ ਸੁਭਾਅ ਦੀਆਂ ਸਨ | ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੂਬੀਓ ਨੇ ਕਿਹਾ ਕਿ ਅਮਰੀਕਾ ਕਿਸੇ ਨਵੇਂ ਟਕਰਾਅ ਦੀ ਸਥਿਤੀ ਨਹੀਂ ਚਾਹੁੰਦਾ ਅਤੇ ਸ਼ਾਂਤੀ ਦਾ ਰਸਤਾ ਬਿਹਤਰ ਮੰਨਦਾ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਸ਼ਾਂਤੀ ਲਈ ਈਰਾਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਮੰਗਾਂ ਮੰਨਣੀਆਂ ਹੋਣਗੀਆਂ ਅਤੇ ਹੋਰਮੁਜ਼ ਜਲਡਮਰੂ ਨੂੰ ਫਿਰ ਖੋਲ੍ਹਣਾ ਹੋਵੇਗਾ | ਰੂਬੀਓ ਨੇ ਹਾਲ ਹੀ ਦੇ ਟਕਰਾਵਾਂ ਨੂੰ ਰੱਖਿਆਤਮਕ ਦੱਸਿਆ ਅਤੇ ਕਿਹਾ ਕਿ ਅਮਰੀਕਾ ਦੀ ਕਾਰਵਾਈ ਸਿਰਫ ਆਪਣੇ ਹਿਤਾਂ ਦੀ ਸੁਰੱਖਿਆ ਲਈ ਹੈ, ਹਮਲਾ ਕਰਨ ਲਈ ਨਹੀਂ | ਹੋਰਮੁਜ਼ ਜਲਡਮਰੂ, ਜੋ ਦੁਨੀਆ 'ਚ ਤੇਲ ਅਤੇ ਗੈਸ ਸਪਲਾਈ ਲਈ ਬੇਹੱਦ ਅਹਿਮ ਰਸਤਾ ਹੈ, ਇਸ ਸਮੇਂ ਤਣਾਅ ਦਾ ਵੱਡਾ ਕਾਰਨ ਬਣਿਆ ਹੋਇਆ ਹੈ | ਅਮਰੀਕਾ ਇਸ ਰਸਤੇ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਕਿ ਫਸੇ ਹੋਏ ਜਹਾਜ਼ਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ | ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਅਮਰੀਕਾ ਸ਼ਾਂਤੀਪੂਰਨ ਤਰੀਕੇ ਨਾਲ ਜਹਾਜ਼ਾਂ ਨੂੰ ਬਾਹਰ ਕੱਢਣਾ ਚਾਹੁੰਦਾ ਹੈ ਪਰ ਜ਼ਰੂਰਤ ਪੈਣ 'ਤੇ ਕਾਰਵਾਈ ਲਈ ਤਿਆਰ ਹੈ | ਹੁਣ ਤੱਕ ਸਿਰਫ ਦੋ ਜਹਾਜ਼ ਹੀ ਇਸ ਰਸਤੇ 'ਚੋਂ ਲੰਘ ਸਕੇ ਹਨ, ਜਦਕਿ ਕਈ ਜਹਾਜ਼ ਹੁਣ ਵੀ ਖਾੜੀ ਖੇਤਰ 'ਚ ਫਸੇ ਹੋਏ ਹਨ | ਰੂਬੀਓ ਨੇ ਦੱਸਿਆ ਕਿ ਕਰੀਬ 23 ਹਜ਼ਾਰ ਮਲਾਹ ਇਸ ਖੇਤਰ 'ਚ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਸਥਿਤੀ ਬੇਹੱਦ ਖਰਾਬ ਹੈ | ਉਨ੍ਹਾਂ ਨੇ ਈਰਾਨ 'ਤੇ ਦੋਸ਼ ਲਗਾਇਆ ਕਿ ਉਹ ਇਸ ਰਸਤੇ ਨੂੰ ਰੋਕ ਕੇ ਦੁਨੀਆ ਨੂੰ ਨੁਕਸਾਨ ਪਹੁੰਚਾ ਰਿਹਾ ਹੈ | ਰੂਬੀਓ ਨੇ ਉਮੀਦ ਜਤਾਈ ਕਿ ਚੀਨ ਈਰਾਨ 'ਤੇ ਦਬਾਅ ਪਾਏਗਾ ਤਾਂ ਕਿ ਉਹ ਜਲਡਮਰੂ ਨੂੰ ਖੋਲ੍ਹੇ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨਾਲ ਚੀਨ ਨੂੰ ਵੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਉਸ ਦੀ ਅਰਥ ਵਿਵਸਥਾ ਇਸ ਰਸਤੇ ਤੋਂ ਹੋਣ ਵਾਲੇ ਵਪਾਰ 'ਤੇ ਨਿਰਭਰ ਹੈ |

Ad Position 22
No active advertisement
ਪਿਛਲੀ ਖ਼ਬਰ ਬੰਬ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ-ਡੀ.ਜੀ.ਪੀ. ਅਗਲੀ ਖ਼ਬਰ ਭਵਿੱਖ 'ਚ ਹੋਰ ਵੀ ਸਖ਼ਤ ਤੇ ਫ਼ੈਸਲਾਕੁਨ ਹੋਵੇਗਾ ਪਾਕਿ ਦਾ ਜਵਾਬ-ਖ਼ਵਾਜਾ ਆਸਿਫ਼
Ad Position 24