21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਰਤ ਅਤੇ ਵੀਅਤਨਾਮ ਦਰਮਿਆਨ 13 ਸਮਝੌਤੇ ਸਹੀਬੱਧ

Ad Position 21
No active advertisement
ਅਜੀਤ ਡੈਸਕ 07-05-2026

ਦੋਵਾਂ ਦੇਸ਼ਾਂ ਦੀ ਭਾਈਵਾਲੀ 'ਚ ਵਿਰਾਸਤ ਅਤੇ ਵਿਕਾਸ ਅਹਿਮ-ਮੋਦੀ
ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਭਾਰਤ ਅਤੇ ਵੀਅਤਨਾਮ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਤਹਿਤ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਅੱਗੇ ਵਧਦਿਆਂ ਦੋਹਾਂ ਦੇਸ਼ਾਂ ਨੇ ਬੁੱਧਵਾਰ ਨੂੰ 13 ਸਮਝੌਤੇ ਸਹੀਬੱਧ ਕੀਤੇ | ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਦੌਰੇ 'ਤੇ ਆਏ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਦਰਮਿਆਨ ਹੈਦਰਾਬਾਦ ਹਾਊਸ ਵਿਖੇ ਹੋਈ ਦੁਵੱਲੀ ਮੁਲਾਕਾਤ ਤੋਂ ਬਾਅਦ ਹੋਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਆਏ ਤੋ ਲਾਮ ਦਾ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਦੌਰਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ 'ਚ ਦੋਹਾਂ ਦੇਸ਼ਾਂ ਦੀ ਸਾਂਝੀ ਵਿਰਾਸਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੀ ਸਾਂਝੀ ਵਿਰਾਸਤ ਨੂੰ ਜਿਊਾਦਾ ਰੱਖਣ ਲਈ ਭਾਰਤ ਵੀਅਤਨਾਮ ਦੀ ਪੁਰਾਤਨ ਚੰਪਾ ਸੱਭਿਅਤਾ ਦੇ ਮੀ ਸਾਨ ਅਤੇ ਨਹਾਨ ਟਵਰ ਮੰਦਰਾਂ ਦੀ ਮੁੜ ਉਸਾਰੀ ਕਰ ਰਿਹਾ ਹੈ | ਇਸ ਤੋਂ ਇਲਾਵਾ ਅਸੀਂ (ਭਾਰਤ) ਚੰਪਾ ਸੱਭਿਅਤਾ ਦੀ ਮੈਨੁਸਕ੍ਰਿਪਟ ਨੂੰ ਵੀ ਡਿਜੀਟਲਾਈਜ਼ ਕਰਾਂਗੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਸਾਂਭਿਆ ਜਾ ਸਕੇ | ਦੋਹਾਂ ਦੇਸ਼ਾਂ ਦਰਮਿਆਨ ਸਮਝੌਤਿਆਂ 'ਚ ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ ਵੀਅਤਨਾਮ ਦੇ ਸੱਭਿਆਚਾਰ ਖੇਡ ਅਤੇ ਸੈਰ ਸਪਾਟਾ ਮੰਤਰਾਲੇ ਦਰਮਿਆਨ 2026-30 ਤੱਕ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਭਾਰਤੀ ਰਿਜ਼ਰਵ ਬੈਂਕ ਅਤੇ ਵੀਅਤਨਾਮ ਦੇ ਬੈਂਕ ਐਸ. ਬੀ. ਵੀ. ਦਰਮਿਆਨ ਭੁਗਤਾਨ ਅਮਲ ਅਤੇ ਡਿਜੀਟਲ ਭੁਗਤਾਨ 'ਚ ਨਵੀਂ ਤਕਨਾਲੋਜੀ ਦੇ ਖੇਤਰ 'ਚ ਸਹਿਯੋਗ, ਦਵਾਈਆਂ ਦੇ ਖੇਤਰ 'ਚ ਰਾਜਗੀਰ ਸਥਿਤ ਨਾਲੰਦਾ ਯੂਨੀਵਰਸਿਟੀ ਅਤੇ ਹਨੋਈ ਸਥਿਤ ਹੋ ਚੀ ਮਿਕਹ ਨੈਸ਼ਨਲ ਅਕਾਦਮੀ ਦਰਮਿਆਨ ਵੀ ਸਮਝੌਤਾ ਸ਼ਾਮਿਲ ਹੈ | ਇਸ ਤੋਂ ਇਲਾਵਾ ਆਈ. ਸੀ. ਸੀ. ਆਰ. ਅਤੇ ਯੂਨੀਵਰਸਿਟੀ ਆਫ਼ ਸਾਇੰਸ ਐਂਡ ਐਜੂਕੇਸ਼ਨ ਦਰਿਮਆਨ ਆਈ ਸੀ ਸੀ ਆਰ ਚੇਅਰ ਐਂਡ ਇੰਡੀਆ ਸਟੱਡੀਜ਼ ਦੀ ਸਥਾਪਨਾ ਅਤੇ ਡਿਜੀਟਲ ਤਕਨਾਲੋਜੀ ਆਦਿ ਖੇਤਰਾਂ 'ਚ ਸਮਝੌਤਿਆਂ ਨੂੰ ਪ੍ਰਵਾਨਗੀ ਮਿਲੀ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਧਮਾਕੇ ਦੀ ਐਨ.ਆਈ.ਏ. ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਬੰਬ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ-ਡੀ.ਜੀ.ਪੀ.
Ad Position 24