21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਟਰੰਪ ਵਲੋਂ 'ਪ੍ਰਾਜੈਕਟ ਫਰੀਡਮ' ਮੁਅੱਤਲ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-05-2026
ਵਾਸ਼ਿੰਗਟਨ, 6 ਮਈ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਪ੍ਰਾਜੈਕਟ ਫਰੀਡਮ' ਨੂੰ ਮੁਅੱਤਲ ਕਰ ਦਿੱਤਾ ਹੈ | ਇਸ ਪ੍ਰਾਜੈਕਟ ਤਹਿਤ ਹੋਰਮੁਜ਼ ਜਲਡਮਰੂ 'ਚੋਂ ਜਹਾਜ਼ਾਂ ਨੂੰ ਸੁਰੱਖਿਅਤ ਕੱਢਿਆ ਜਾਣਾ ਸੀ | ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਨਾਲ ਯੁੱਧ ਖਤਮ ਕਰਨ ਦੇ ਸਮਝੌਤੇ ਦੀ ਦਿਸ਼ਾ 'ਚ ਗੱਲਬਾਤ 'ਚ ਕਾਫੀ ਪ੍ਰਗਤੀ ਹੋਈ ਹੈ | ਮੰਗਲਵਾਰ ਨੂੰ ਟਰੁੱਥ ਸੋਸ਼ਲ 'ਤੇ ਇਕ ਪੋਸਟ 'ਚ ਟਰੰਪ ਨੇ ਕਿਹਾ ਕਿ ਈਰਾਨ ਦੇ ਪ੍ਰਤੀਨਿਧੀਆਂ ਨਾਲ ਪੂਰਨ ਅਤੇ ਅੰਤਿਮ ਸਮਝੌਤੇ ਦੀ ਦਿਸ਼ਾ 'ਚ ਬਹੁਤ ਪ੍ਰਗਤੀ ਹੋਈ ਹੈ | ਟਰੰਪ ਨੇ ਕਿਹਾ ਕਿ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀ ਅਪੀਲ 'ਤੇ ਈਰਾਨ ਖ਼ਿਲਾਫ਼ ਆਪਰੇਸ਼ਨ ਦੌਰਾਨ ਸਾਨੂੰ ਜੋ ਜ਼ਬਰਦਸਤ ਸੈਨਿਕ ਸਫਲਤਾ ਮਿਲੀ ਹੈ ਅਤੇ ਇਸ ਦੇ ਇਲਾਵਾ ਈਰਾਨ ਦੇ ਪ੍ਰਤੀਨਿਧੀਆਂ ਨਾਲ ਇਕ ਪੂਰਨ ਅਤੇ ਅੰਤਿਮ ਸਮਝੌਤੇ ਦੀ ਦਿਸ਼ਾ 'ਚ ਜੋ ਵੱਡੀ ਪ੍ਰਗਤੀ ਹੋਈ ਹੈ, ਉਸ ਨੂੰ ਦੇਖਦੇ ਹੋਏ ਅਸੀਂ ਆਪਸੀ ਸਹਿਮਤੀ ਨਾਲ ਇਹ ਤੈਅ ਕੀਤਾ ਹੈ ਕਿ ਹਾਲਾਂਕਿ ਨਾਕਾਬੰਦੀ ਪੂਰੀ ਤਰਾਂ ਲਾਗੂ ਰਹੇਗੀ ਪਰ 'ਪ੍ਰਾਜੈਕਟ ਫਰੀਡਮ' (ਹੋਰਮੁਜ਼ ਜਲਡਮਰੂ 'ਚੋਂ ਜਹਾਜ਼ਾਂ ਦੀ ਆਵਾਜਾਈ) ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਵੇਗਾ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਕੀ ਸਮਝੌਤਾ ਅੰਤਿਮ ਰੂਪ ਲੈ ਪਾਉਂਦਾ ਹੈ ਅਤੇ ਉਸ 'ਤੇ ਦਸਤਖ਼ਤ ਹੁੰਦੇ ਹਨ ਜਾਂ ਨਹੀਂ | ਪ੍ਰਾਜੈਕਟ ਫਰੀਡਮ ਸੋਮਵਾਰ ਨੂੰ ਸ਼ੁਰੂ ਕੀਤਾ ਗਿਆ ਸੀ | ਇਸ ਦਾ ਮਕਸਦ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਫਸੇ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ | ਟਰੰਪ ਨੇ ਐਤਵਾਰ ਨੂੰ ਇਸ ਆਪਰੇਸ਼ਨ ਦਾ ਐਲਾਨ ਕੀਤਾ ਸੀ ਤੇ ਅਮਰੀਕੀ ਸੈਂਟਰਲ ਕਮਾਂਡ ਨੇ ਅਗਲੇ ਹੀ ਦਿਨ ਇਸ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ | ਹਾਲਾਂਕਿ ਇਸ ਪ੍ਰਾਜੈਕਟ ਕਾਰਨ ਇਸ ਤੰਗ ਸਮੁੰਦਰੀ ਮਾਰਗ ਦੇ ਨੇੜੇ-ਤੇੜੇ ਤਣਾਅ ਪੈਦਾ ਹੋ ਗਿਆ | ਯੂ. ਏ. ਈ. ਨੇ ਦਾਅਵਾ ਕੀਤਾ ਸੀ ਕਿ ਉਸ ਦੇ ਜਹਾਜ਼ਾਂ 'ਤੇ ਈਰਾਨ ਨੇ ਹਮਲਾ ਕੀਤਾ ਸੀ | ਅਮਰੀਕਾ ਨੇ ਵੀ ਦਾਅਵਾ ਕੀਤਾ ਕਿ ਉਸ ਨੇ ਈਰਾਨ ਦੀਆਂ ਕਈ ਛੋਟੀਆਂ ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਕਾਨੂੰਨ ਬਣਾਉਣ ਦਾ ਅਧਿਕਾਰ ਸੰਸਦ ਕੋਲ-ਸੁਪਰੀਮ ਕੋਰਟ ਅਗਲੀ ਖ਼ਬਰ ਜਲੰਧਰ ਧਮਾਕੇ ਦੀ ਐਨ.ਆਈ.ਏ. ਵਲੋਂ ਜਾਂਚ ਸ਼ੁਰੂ
Ad Position 24