ਵੀਰਪਾਲ ਸਿੰਘ
ਬਠਿੰਡਾ, 12 ਮਈ-ਲੜੇ ਕੋਈ ਸੜੇ ਕੋਈ ਈਰਾਨ ਅਮਰੀਕਾ ਦੀ ਜੰਗ ਨੇ ਦੁਨੀਆ ਦੇ ਸਮੂਹ ਮੁਲਕਾਂ ਦਾ ਆਰਥਿਕ ਲੱਕ ਤੋੜ ਦਿੱਤਾ ਹੈ | ਖਾੜੀ ਦੇਸ਼ਾਂ 'ਚੋਂ ਆਉਣ ਵਾਲੀ ਕੱਚੇ ਤੇਲ ਦੀ ਸਪਲਾਈ ਰੁਕ ਜਾਣ ਕਾਰਨ ਦੁਨੀਆ ਭਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ | ਭਾਰਤ ਸਰਕਾਰ ਆਪਣੇ ਊਰਜਾ ਸਰੋਤਾਂ ਨੂੰ ਪੂਰਾ ਕਰਨ ਲਈ ਗੰਭੀਰ ਸਥਿਤੀ ਵਿਚ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੈਦਰਾਬਾਦ ਅਤੇ ਵਡੋਦਰਾ ਵਿਖੇ ਦਿੱਤੇ ਗਏ ਭਾਸ਼ਨ ਵਿਚ ਭਾਰਤ 'ਚ ਆਉਣ ਵਾਲੇ ਸੰਕਟ ਲਈ ਬਿਗਲ ਵਜਾ ਦਿੱਤਾ ਗਿਆ ਹੈ | ਜੰਗ ਸ਼ੁਰੂ ਹੋਣ ਤੋਂ ਪਹਿਲਾਂ 27 ਫਰਵਰੀ ਤੱਕ ਭਾਰਤ ਕੋਲ 66.27 ਲੱਖ ਕਰੋੜ ਅਮਰੀਕੀ ਡਾਲਰ ਦਾ ਵਿਦੇਸ਼ੀ ਮੁਦਰਾ ਦਾ ਭੰਡਾਰ ਸੀ ਜੋ ਕਿ ਇਕ ਮਈ ਤੱਕ ਘੱਟ ਕੇ 65.5 ਲੱਖ ਕਰੋੜ ਅਮਰੀਕੀ ਡਾਲਰ ਰਹਿ ਗਿਆ ਹੈ ਭਾਰਤ ਵਲੋਂ ਅੱਜ ਤੱਕ ਕੱਚਾ ਤੇਲ ਅਤੇ ਸੋਨਾ ਖ਼ਰੀਦਣ ਲਈ 7144 ਕਰੋੜ ਅਮਰੀਕੀ ਡਾਲਰ ਵਿਦੇਸ਼ੀ ਮੁਦਰਾ ਖ਼ਰਚ ਕੀਤੀ ਜਾ ਚੁੱਕੀ ਹੈ | ਭਾਰਤ ਵਲੋਂ ਦੇਸ਼ ਦੇ ਲਈ ਊਰਜਾ ਸਰੋਤਾਂ ਦੀ ਪੂਰਤੀ ਲਈ ਕੱਚਾ ਤੇਲ, ਰਸੋਈ ਗੈਸ, ਖਾਦਾਂ, ਕੀਟਨਾਸ਼ਕ, ਕੈਮੀਕਲ, ਖਾਣ ਵਾਲੇ ਤੇਲ ਦੀ ਖ਼ਰੀਦਦਾਰੀ ਲਈ ਵਿਦੇਸ਼ੀ ਮੁਦਰਾ ਖਰਚੇ ਦਾ ਦਬਾਅ ਲਗਾਤਾਰ ਵਧ ਰਿਹਾ | ਭਾਰਤ ਦੇਸ਼ ਵਿਚਲੇ 80 ਫ਼ੀਸਦੀ ਕੱਚੇ ਤੇਲ ਦੀ ਮੰਗ ਨੂੰ ਪੂਰਾ ਕਰਨ ਲਈ ਖਾੜੀ ਦੇਸ਼ਾਂ ਪਾਸੋਂ ਕੱਚਾ ਤੇਲ ਖ਼ਰੀਦਣ ਲਈ ਵਿਦੇਸ਼ੀ ਮੁਦਰਾ ਖ਼ਰਚ ਕਰਦਾ ਹੈ | ਇਸ ਦੇ ਨਾਲ ਭਾਰਤ 70 ਫ਼ੀਸਦੀ ਸੋਨੇ ਦੀ ਖ਼ਰੀਦਦਾਰੀ ਹੋਰਨਾਂ ਮੁਲਕਾਂ ਤੋਂ ਕਰਨ ਲਈ ਆਪਣਾ ਵਿਦੇਸ਼ੀ ਮੁਦਰਾ ਭੰਡਾਰ ਖ਼ਰਚ ਕਰ ਰਿਹਾ ਹੈ | ਇਸ ਵਿਚ ਭਾਰਤ ਸਵਿਟਜ਼ਰਲੈਂਡ ਤੋਂ 40 ਫ਼ੀਸਦੀ, ਯੂ.ਏ.ਈ ਤੋਂ 16 ਫ਼ੀਸਦੀ, ਦੱਖਣੀ ਅਫ਼ਰੀਕਾ ਤੋਂ 10 ਫ਼ੀਸਦੀ ਸੋਨਾ ਖ਼ਰੀਦ ਰਿਹਾ ਹੈ | ਭਾਰਤੀ ਲੋਕ ਸੋਨਾ ਖ਼ਰੀਦਣ ਲਈ ਦੁਨੀਆ ਭਰ ਦੇ ਮੁਲਕਾਂ 'ਚੋਂ ਮੋਹਰੀ ਹਨ | ਭਾਰਤੀ ਲੋਕਾਂ ਦੇ ਘਰਾਂ ਵਿਚ 3460 ਟਨ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਕੀਮਤ 360 ਲੱਖ ਕਰੋੜ ਰੁਪਏ ਬਣਦੀ ਹੈ | ਸਾਲ 2024 ਅਤੇ 2025 ਦਰਮਿਆਨ ਭਾਰਤੀਆਂ ਵਲੋਂ 58 ਲੱਖ ਕਰੋੜ ਰੁਪਏ ਦੇ ਸੋਨੇ ਦੀ ਖ਼ਰੀਦਦਾਰੀ ਕੀਤੀ ਗਈ ਤੇ ਸਾਲ 2025 ਤੋਂ ਸਾਲ 2026 ਤੱਕ ਭਾਰਤੀ ਲੋਕਾਂ ਨੇ 72 ਲੱਖ ਕਰੋੜ ਰੁਪਏ ਦੇ ਸੋਨੇ ਦੀ ਖ਼ਰੀਦਦਾਰੀ ਕੀਤੀ | ਦੇਸ਼ ਦੇ ਲੋਕਾਂ ਦੀ ਸੋਨੇ ਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਤੇ ਵਿਦੇਸ਼ੀ ਮੁਦਰਾ ਖ਼ਰਚ ਕਰਨ ਦਾ ਦਬਾਅ ਲਗਾਤਾਰ ਵਧ ਰਿਹਾ ਹੈ, ਜੋ ਭਾਰਤ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ | ਭਾਰਤ ਸਰਕਾਰ ਵਲੋਂ ਦੇਸ਼ ਦੀ ਅਰਥ ਵਿਵਸਥਾ 'ਤੇ ਕਾਬੂ ਰੱਖਣ ਲਈ ਭਾਰਤ ਨੂੰ ਆਪਣੀ ਊਰਜਾ ਸਰੋਤਾਂ ਦੀ ਪੂਰਤੀ ਕਰਨਾ ਵੀ ਵੱਡੀ ਚਿੰਤਾ ਬਣ ਚੁੱਕੀ ਹੈ | ਭਾਰਤ ਦੀ ਮੌਜੂਦਾ ਸਥਿਤੀ ਨੂੰ ਭਾਂਪਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੰਘੇ ਦਿਨੀਂ ਹੈਦਰਾਬਾਦ ਅਤੇ ਵਡੋਦਰਾ ਵਿਖੇ ਸੰਬੋਧਨ ਕਰਦਿਆਂ ਭਾਰਤੀ ਲੋਕਾਂ ਨੂੰ ਇਕ ਸਾਲ ਲਈ ਸੋਨਾ ਨਾ ਖ਼ਰੀਦਣ ਦੀ ਅਪੀਲ ਕੀਤੀ ਹੈ | ਇਸ ਦੇ ਨਾਲ ਉਨ੍ਹਾਂ ਆਪਣੀ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਲੋਕਾਂ ਨੂੰ ਵਿਦੇਸ਼ ਵਿਚ ਮਹਿੰਗੇ ਵਿਆਹ ਕਰਨ ਅਤੇ ਘੁੰਮਣ ਫਿਰਨ ਜਾਣ ਤੋਂ ਸੰਕੋਚ ਕਰਨ ਦੀ ਬੇਨਤੀ ਕੀਤੀ ਗਈ | ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਵਿਦੇਸ਼ੀ ਮੁਦਰਾ ਭੰਡਾਰ ਖ਼ਰਚ ਦਾ ਦਬਾਅ ਘੱਟ ਕੀਤਾ ਜਾ ਸਕਦਾ ਹੈ | ਇਸ ਬੱਚਤ ਕੀਤੇ ਹੋਏ ਵਿਦੇਸ਼ੀ ਮੁਦਰਾ ਅਮਰੀਕੀ ਡਾਲਰਾਂ ਨਾਲ ਭਾਰਤ ਦੇਸ਼ ਵਿਚਲੀ ਕੱਚੇ ਤੇਲ, ਖਾਦਾਂ, ਕੀਟਨਾਸ਼ਕਾਂ, ਕੈਮੀਕਲਾਂ, ਖਾਣ ਵਾਲੇ ਤੇਲ ਦੀ ਮੰਗ ਆਸਾਨ ਹੋ ਸਕਦੀ ਹੈ | ਮੌਜੂਦਾ ਸਥਿਤੀ ਵਿਚ ਖਾੜੀ ਦੇ ਤੇਲ ਉਤਪਾਦਕ ਮੁਲਕਾਂ ਵਲੋਂ ਦੁਨੀਆ ਭਰ ਲਈ ਕੱਚੇ ਤੇਲ ਦੀ ਸਪਲਾਈ ਵੱਡੀ ਮਾਤਰਾ ਵਿਚ ਘੱਟ ਕੀਤੀ ਜਾ ਚੁੱਕੀ ਹੈ | ਜਿਸ ਕਾਰਨ ਦੁਨੀਆ ਭਰ ਦੇ ਮੁਲਕ ਆਪਣੀ ਊਰਜਾ ਦੀ ਪੂਰਤੀ ਨੂੰ ਪੂਰਾ ਕਰਨ ਲਈ ਚਿੰਤਾ ਵਿਚ ਡੁੱਬੇ ਹੋਏ ਹਨ | ਭਾਰਤ ਵੀ ਇਸ ਸਥਿਤੀ ਨੂੰ ਨਜਿੱਠਣ ਲਈ ਅÏਕੜਾਂ 'ਚੋਂ ਗੁਜ਼ਰ ਰਿਹਾ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਅਪੀਲ ਨੂੰ ਅਮਲ ਵਿਚ ਲਿਆਉਣ ਲਈ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਨੂੰ ਆਉਣ ਵਾਲੀ ਸਥਿਤੀ 'ਤੇ ਕਾਬੂ ਪਾਉਣ ਵਿਚ ਵੱਡੀ ਮਦਦ ਮਿਲ ਸਕਦੀ ਹੈ, ਜਿਸ ਨਾਲ ਭਾਰਤ ਸਰਕਾਰ ਨੂੰ ਆਉਣ ਵਾਲੇ 365 ਦਿਨਾਂ ਲਈ ਆਪਣੀ ਆਰਥਿਕ ਸਥਿਤੀ 'ਤੇ ਕਾਬੂ ਰੱਖਿਆ ਜਾਣਾ ਸੰਭਵ ਬਣੇਗਾ | 'ਅਜੀਤ' ਵਲੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਰਤੀ ਲੋਕਾਂ ਕੋਲ 31 ਕਰੋੜ ਦੇ ਕਰੀਬ ਦੋ ਪਹੀਆਂ ਵਾਹਨ ਅਤੇ ਕਾਰਾਂ ਹਨ | ਇਕ ਕਾਰ ਅÏਸਤਨ ਪ੍ਰਤੀ ਮਹੀਨਾ 70 ਤੋਂ 80 ਲੀਟਰ ਤੇਲ ਖਪਤ ਕਰ ਰਹੀ ਹੈ | ਕਾਰਾਂ ਦੀ ਬੇਲੋੜੀ ਵਰਤੋਂ 'ਤੇ ਕਾਬੂ ਕਰਕੇ ਭਾਰਤ ਦਾ ਹਰ ਨਾਗਰਿਕ ਹਰ ਮਹੀਨੇ 15 ਤੋਂ 20 ਲੀਟਰ ਤੇਲ ਦੀ ਖਪਤ ਘੱਟ ਕਰ ਸਕਦਾ ਹੈ | ਇਸੇ ਤਰ੍ਹਾਂ ਇਕ ਦੋ ਪਹੀਆਂ ਵਾਹਨ ਹਰ ਮਹੀਨੇ ਅÏਸਤਨ 20 ਤੋਂ 25 ਲੀਟਰ ਤੇਲ ਦੀ ਖ਼ਪਤ ਕਰ ਰਿਹਾ ਹੈ | ਦੋ ਪਹੀਆਂ ਵਾਹਨ ਚਾਲਕ ਵਲੋਂ ਵੀ ਹਰ ਮਹੀਨੇ ਬੇਲੋੜੀ ਵਰਤੋਂ ਘੱਟ ਕਰਨ ਨਾਲ 5 ਤੋਂ 8 ਲੀਟਰ ਤੇਲ ਦੀ ਬੱਚਤ ਕਰਨਾ ਸੰਭਵ ਹੈ | ਇਨ੍ਹਾਂ ਅੰਕੜਿਆਂ ਮੁਤਾਬਿਕ ਭਾਰਤ ਦੇ 31 ਕਰੋੜ ਲੋਕ ਆਪਣੀਆਂ ਕਾਰਾਂ ਤੇ ਬਾਈਕ ਦੀ ਵਰਤੋਂ ਘਟਾ ਕੇ 9500 ਕਰੋੜ ਰੁਪਏ ਦੇ 155 ਕਰੋੜ ਲੀਟਰ ਤੇਲ ਦੀ ਬੱਚਤ ਕਰ ਸਕਦੇ ਹਨ | ਇਸ ਨਾਲ ਭਾਰਤ ਦਾ ਕੱਚੇ ਤੇਲ ਖ਼ਰੀਦਣ ਲਈ ਖ਼ਰਚ ਕੀਤਾ ਜਾਂਦਾ ਵਿਦੇਸ਼ੀ ਮੁਦਰਾ ਭੰਡਾਰ 'ਤੇ ਕਾਬੂ ਰੱਖਣਾ ਸੰਭਵ ਬਣੇਗਾ | ਤੇਲ ਦੀਆਂ ਕੀਮਤਾਂ ਨੂੰ ਵੱਧ ਕਰਨ ਲਈ ਬਣ ਰਿਹਾ ਦਬਾਅ ਵੀ ਕਾਬੂ ਵਿਚ ਰੱਖਣਾ ਆਸਾਨ ਬਣੇਗਾ |
ਭਾਰਤੀਆਂ ਨੇ ਲੰਘੇ ਦੋ ਸਾਲਾਂ 'ਚ 130 ਲੱਖ ਕਰੋੜ ਸੋਨਾ ਖ਼ਰੀਦਣ 'ਤੇ ਖਰਚੇ
ਅਜੀਤ ਡੈਸਕ
13-05-2026