ਪ੍ਰਧਾਨ ਮੰਤਰੀ, ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਆਗੂ ਹੋਏ ਸ਼ਾਮਿਲ
ਗੁਹਾਟੀ, 12 ਮਈ (ਪੀ.ਟੀ.ਆਈ.)-ਹੇਮੰਤਾ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਨਾਲ ਉੱਤਰ-ਪੂਰਬੀ ਸੂਬੇ ਵਿੱਚ ਲਗਾਤਾਰ ਤੀਜੇ ਕਾਰਜਕਾਲ ਲਈ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦਾ ਗਠਨ ਹੋਇਆ¢ ਚਾਰ ਵਿਧਾਇਕ, ਭਾਜਪਾ ਦੇ ਰਾਮੇਸ਼ਵਰ ਤੇਲੀ ਅਤੇ ਅਜੰਤਾ ਨਿਓਗ, ਏ.ਜੀ.ਪੀ. ਦੇ ਅਤੁਲ ਬੋਰਾ, ਅਤੇ ਬੀ.ਪੀ.ਐੱਫ. ਦੇ ਚਰਨ ਬੋਰੋ ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ¢ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਗੁਹਾਟੀ ਦੇ ਖਾਨਪਾਰਾ ਖੇਤਰ ਦੇ ਵੈਟਰਨਰੀ ਗਰਾਊਾਡ ਵਿਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਸਰਮਾ ਅਤੇ ਚਾਰ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ¢ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਸਰਬਾਨੰਦ ਸੋਨੋਵਾਲ, ਪਵਿੱਤਰਾ ਮਾਰਗੇਰੀਟਾ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਮÏਜੂਦ ਸਨ¢ਮੁੱਖ ਮੰਤਰੀ ਨੇ ਧੋਤੀ-ਕੁੜਤਾ ਪਹਿਨਿਆ ਅਤੇ ਆਪਣੇ ਗਲੇ ਵਿੱਚ ਰਵਾਇਤੀ 'ਗਮੋਸਾ' ਲਪੇਟਿਆ ਹੋਇਆ ਸੀ; ਉਨ੍ਹਾਂ ਨੇ ਅਸਾਮੀ ਵਿੱਚ ਸਹੁੰ ਚੁੱਕੀ¢ਚਾਰ ਵਿਧਾਇਕਾਂ ਵਿੱਚੋਂ ਤਿੰਨ ਤੇਲੀ, ਬੋਰਾ ਅਤੇ ਨਿਓਗ ਨੇ ਵੀ ਅਸਾਮੀ ਵਿੱਚ ਸਹੁੰ ਚੁੱਕੀ, ਜਦੋਂ ਕਿ ਬੀ.ਪੀ.ਐਫ. ਮੰਤਰੀ ਨੇ ਬੋਡੋ ਵਿੱਚ ਸਹੁੰ ਚੁੱਕੀ¢ਸਹੁੰ ਚੁੱਕ ਸਮਾਗਮ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਸਰਮਾ ਅਤੇ ਮੰਤਰੀਆਂ ਨੂੰ ਵਧਾਈ ਦਿੱਤੀ¢ਨਿਯੋਗ, ਬੋਰਾ ਅਤੇ ਬੋਰੋ ਸਰਮਾ ਦੇ ਪਹਿਲੇ ਮੰਤਰੀ ਮੰਡਲ ਦੇ ਮੈਂਬਰ ਸਨ, ਜਦੋਂ ਕਿ ਸਾਬਕਾ ਕੇਂਦਰੀ ਮੰਤਰੀ ਤੇਲੀ ਸੂਬੇ ਦੀ ਰਾਜਨੀਤੀ ਵਿੱਚ ਵਾਪਸ ਆ ਗਏ ਹਨ¢ਨਿਯੋਗ ਪਿਛਲੀ ਸਰਕਾਰ ਵਿੱਚ ਵਿੱਤ ਮੰਤਰੀ ਸਨ, ਜਦੋਂ ਕਿ ਬੋਰਾ ਨੇ ਖੇਤੀਬਾੜੀ ਵਿਭਾਗ ਅਤੇ ਬੋਰੋ ਨੇ ਟਰਾਂਸਪੋਰਟ ਵਿਭਾਗ ਸੰਭਾਲਿਆ ਸੀ¢ਐਨ. ਡੀ. ਏ. ਨੇ 126 ਮੈਂਬਰੀ ਵਿਧਾਨ ਸਭਾ ਵਿੱਚ ਰਿਕਾਰਡ 102 ਸੀਟਾਂ ਜਿੱਤੀਆਂ, ਜਿਸ ਵਿੱਚ ਭਾਜਪਾ ਲਈ 82 ਸੀਟਾਂ ਸ਼ਾਮਲ ਹਨ¢ ਭਾਜਪਾ ਦੇ ਸਹਿਯੋਗੀ ਦਲ ਅਸਮ ਗਣ ਪ੍ਰੀਸ਼ਦ (ਏ ਜੀ ਪੀ) ਅਤੇ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐਫ) ਨੇ 10-10 ਸੀਟਾਂ ਜਿੱਤੀਆਂ¢
ਹੇਮੰਤਾ ਬਿਸਵਾ ਸਰਮਾ ਨੇ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਅਜੀਤ ਡੈਸਕ
13-05-2026