12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਇਕ ਨੂੰ ਹਿਰਾਸਤ 'ਚ ਲਿਆ

Ad Position 21
No active advertisement
ਅਜੀਤ ਡੈਸਕ 13-05-2026
ਨਾਸਿਕ, 12 ਮਈ (ਏਜੰਸੀ)-ਸੀ.ਬੀ.ਆਈ ਨੇ ਮੰਗਲਵਾਰ ਸ਼ਾਮ ਨੂੰ ਨੀਟ ਪੇਪਰ ਲੀਕ ਮਾਮਲੇ 'ਚ ਮਹਾਰਾਸ਼ਟਰ ਦੇ ਨਾਸਿਕ ਤੋਂ ਇਕ ਵਿਅਕਤੀ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ | ਇਸ ਤੋਂ ਪਹਿਲਾਂ ਨਾਸਿਕ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਪੁਲਿਸ ਦੀ ਬੇਨਤੀ 'ਤੇ ਜ਼ਿਲ੍ਹੇ ਦੇ ਨੰਦਗਾਓ ਦੇ ਰਹਿਣ ਵਾਲੇ ਸ਼ੁਭਮ ਖੈਰਨਾਰ (30) ਨੂੰ ਹਿਰਾਸਤ 'ਚ ਲਿਆ ਸੀ | ਡੀ.ਸੀ.ਪੀ ਕਿਰਨ ਕੁਮਾਰ ਚੌਹਾਨ ਨੇ ਦੱਸਿਆ ਕਿ ਸ਼ੁਭਮ ਨੂੰ ਸ਼ਹਿਰ ਦੇ ਇੰਦਰਾ ਨਗਰ ਇਲਾਕੇ 'ਚੋਂ ਗਿ੍ਫ਼ਤਾਰ ਕੀਤਾ ਗਿਆ ਸੀ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੇਪਰ ਲੀਕ ਮਾਮਲੇ ਦੀਆਂ ਤਾਰਾਂ ਮਹਾਰਾਸ਼ਟਰ ਦੇ ਲਾਤੂਰ ਤੱਕ ਜੁੜੀਆਂ ਹੋ ਸਕਦੀਆਂ ਹਨ | ਜਿਥੇ ਪ੍ਰੀਖਿਆ ਦੇਣ ਵਾਲੇ ਇਕ ਵਿਦਿਆਰਥੀ ਦੇ ਮਾਤਾ-ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਤੂਰ ਦੇ ਇਕ ਨਿੱਜੀ ਕੋਚਿੰਗ ਸੈਂਟਰ ਨੇ ਕਥਿਤ ਤੌਰ 'ਤੇ ਨੀਟ ਦੀ ਪ੍ਰੀਖਿਆ ਤੋਂ ਪਹਿਲਾਂ ਆਪਣੇ ਵਿਦਿਆਰਥੀਆਂ ਲਈ 'ਮੌਕ' ਪ੍ਰੀਖਿਆ ਕਰਵਾਈ ਸੀ | ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਸੀ ਕਿ 'ਮੌਕ' ਪ੍ਰੀਖਿਆ ਦੇ 42 ਪ੍ਰਸ਼ਨ ਅਸਲ ਨੀਟ ਪ੍ਰੀਖਿਆ 'ਚ ਪੁੱਛੇ ਗਏ ਪ੍ਰਸ਼ਨਾਂ ਨਾਲ ਹੂਬਹੂ ਮਿਲਦੇ-ਜੁਲਦੇ ਸਨ |

Ad Position 22
No active advertisement
ਪਿਛਲੀ ਖ਼ਬਰ ਪੇਪਰ ਲੀਕ ਹੋਣ ਕਾਰਨ ਨੀਟ ਯੂ.ਜੀ. ਦੀ ਪ੍ਰੀਖਿਆ ਰੱਦ, ਸੀ.ਬੀ.ਆਈ. ਕਰੇਗੀ ਜਾਂਚ ਅਗਲੀ ਖ਼ਬਰ ਹੇਮੰਤਾ ਬਿਸਵਾ ਸਰਮਾ ਨੇ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Ad Position 24