ਐਨ.ਐੱਸ.ਯੂ.ਆਈ. ਵਲੋਂ ਸਿੱਖਿਆ ਮੰਤਰਾਲੇ ਮੂਹਰੇ ਰੋਸ ਮੁਜ਼ਾਹਰਾ
ਨਵੀਂ ਦਿੱਲੀ, 12 ਮਈ (ਜਗਤਾਰ ਸਿੰਘ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ ਯੂ.ਜੀ 2026 ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ | ਐਨ.ਟੀ.ਏ. ਨੇ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਕਿਰਿਆ ਵਿਚ ਗੜਬੜੀ ਦੇ ਇਲਜ਼ਾਮਾਂ ਦੇ ਦਰਮਿਆਨ ਬੀਤੀ 3 ਮਈ ਨੂੰ ਹੋਈ ਨੀਟ ਯ.ੂਜੀ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ ¢ ਦੱਸਣਯੋਗ ਹੈ ਕਿ 3 ਮਈ ਨੂੰ ਕਰਵਾਈ ਗਈ ਨੀਟ ਯੂ.ਜੀ ਪ੍ਰੀਖਿਆ ਹੋਣ ਦੇ ਬਾਅਦ ਤੋਂ ਹੀ ਪੇਪਰ ਲੀਕ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ¢ ਰਾਜਸਥਾਨ ਵਿਚ ਕਈ ਵਿਦਿਆਰਥੀਆਂ ਦੇ ਹੱਥਾਂ ਵਿਚ ਲਿਖਿਆ ਹੋਇਆ ਇੱਕ ਕਥਿਤ ਗੈਸ ਪੇਪਰ ਮਿਲਿਆ ਸੀ, ਜਿਸ ਦੇ ਸਵਾਲ ਅਸਲ ਪ੍ਰੀਖਿਆ ਦੇ ਸਵਾਲਾਂ ਨਾਲ ਮੇਲ ਖਾਂਦੇ ਸੀ ¢ ਇਸ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ¢ ਐਨ.ਟੀ.ਏ. ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਨੀਟ ਯੂ.ਜੀ 2026 ਪ੍ਰੀਖਿਆ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ¢ ਇਹ ਪ੍ਰੀਖਿਆ ਪੇਪਰ ਲੀਕ ਦੇ ਖ਼ਦਸ਼ੇ ਦੇ ਚਲਦਿਆਂ ਸਵਾਲਾਂ ਦੇ ਘੇਰੇ ਵਿਚ ਆ ਗਈ ਸੀ ¢ ਐਨ.ਟੀ.ਏ. ਨੇ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਏਜੰਸੀਆਂ ਤੋਂ ਜੋ ਇਨਪੁੱਟ ਮਿਲੇ, ਉਨ੍ਹਾਂ ਦੇ ਆਧਾਰ 'ਤੇ ਪਤਾ ਚਲਿਆ ਕਿ ਮੌਜੂਦਾ ਪ੍ਰੀਖਿਆ ਪ੍ਰਕਿਰਿਆ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ ¢ ਐਨ.ਟੀ.ਏ. ਨੇ ਦੱਸਿਆ ਕਿ ਸਰਕਾਰ ਵਲੋਂ ਇਸ ਸੰਭਾਵਿਤ ਪੇਪਰ ਲੀਕ ਦੀ ਜਾਂਚ ਸੀ.ਬੀ.ਆਈ. ਦੁਆਰਾ ਕਰਵਾਈ ਜਾਵੇਗੀ ¢ ਕਰੀਬ 22 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਹੁਣ ਇਹ ਪ੍ਰੀਖਿਆ ਦੁਬਾਰਾ ਤੋਂ ਦੇਣੀ ਪਵੇਗੀ, ਜਿਸ ਦੇ ਲਈ ਛੇਤੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ ¢ ਪ੍ਰੀਖਿਆ ਦੀ ਨਵੀਂ ਤਰੀਕ, ਐਡਮਿਟ ਕਾਰਡ ਅਤੇ ਹੋਰ ਵੇਰਵਿਆਂ ਦੀ ਜਾਣਕਾਰੀ ਛੇਤੀ ਹੀ ਦੇ ਦਿੱਤੀ ਜਾਵੇਗੀ ¢ ਇਸ ਫ਼ੈਸਲੇ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ 'ਚ ਚਿੰਤਾ ਤੇ ਨਾਰਾਜ਼ਗੀ ਦੋਵੇਂ ਵੇਖਣ ਨੂੰ ਮਿਲ ਰਹੀ ਹੈ ¢ ਨੀਟ ਪ੍ਰੀਖਿਆ ਰੱਦ ਹੋਣ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਦੀ ਵਿਦਿਆਰਥੀ ਇਕਾਈ ਐਨ.ਐਸ.ਯੂ.ਆਈ.ਦੇ ਕੌਮੀ ਪ੍ਰਧਾਨ ਵਿਨੋਦ ਜਾਖੜ ਦੀ ਅਗਵਾਈ 'ਚ ਸਿੱਖਿਆ ਮੰਤਰਾਲੇ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ ¢
ਸੀ.ਬੀ.ਆਈ. ਨੂੰ ਸੌਂਪੀ ਜਾਂਚ
ਕੇਂਦਰ ਸਰਕਾਰ ਨੇ ਪੂਰੇ ਮਾਮਲੇ ਦੀ ਵਿਆਪਕ ਜਾਂਚ ਹੁਣ ਸੀ.ਬੀ.ਆਈ. ਨੂੰ ਸੌਂਪ ਦਿੱਤੀ ਹੈ ¢ ਇਸ ਦੇ ਨਾਲ ਹੀ ਐਨ.ਟੀ.ਏ. ਨੇ ਕਿਹਾ ਹੈ ਕਿ ਉਹ ਸੀ.ਬੀ.ਆਈ. ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਅਤੇ ਸਾਰੇ ਰਿਕਾਰਡ, ਦਸਤਾਵੇਜ਼ ਅਤੇ ਹੋਰ ਜ਼ਰੂਰੀ ਸਮਗਰੀ ਉਪਲਬਧ ਕਰਾਈ ਜਾਵੇਗੀ ¢ ਜਾਣਕਾਰੀ ਮੁਤਾਬਿਕ ਜਾਂਚ ਵਿਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਥਿਤ ਪੇਪਰ ਲੀਕ ਦਾ ਨੈੱਟਵਰਕ ਕਿੰਨਾ ਵੱਡਾ ਹੈ ਅਤੇ ਇਸ ਵਿਚ ਕੌਣ ਕੌਣ ਲੋਕ ਸ਼ਾਮਿਲ ਸੀ ¢ ਕੀ ਪ੍ਰੀਖਿਆ ਕੇਂਦਰ ਅਤੇ ਏਜੰਸੀਆਂ ਦੇ ਅੰਦਰ ਤੋਂ ਵੀ ਕਿਸੇ ਤਰ੍ਹਾਂ ਦੀ ਮਿਲੀਭੁਗਤ ਹੋਈ ਸੀ?
ਰਾਹੁਲ ਗਾਂਧੀ ਨੇ ਕੀਤਾ ਤਿੱਖਾ ਹਮਲਾ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੇਪਰ ਲੀਕ ਦੇ ਇਲਜ਼ਾਮਾਂ ਤੋਂ ਬਾਅਦ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ¢ ਰਾਹੁਲ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ ਕਿ 22 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਮਿਹਨਤ, ਸੁਪਨੇ ਅਤੇ ਪਰਿਵਾਰਾਂ ਦੇ ਤਿਆਗ ਨੂੰ 'ਭਿ੍ਸ਼ਟ ਭਾਜਪਾਈ ਵਿਵਸਥਾ' ਨੇ ਕੁਚਲ ਦਿੱਤਾ ¢ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਪਿਤਾ ਨੇ ਕਰਜ਼ਾ ਲਿਆ, ਕਿਸੇ ਮਾਂ ਨੇ ਗਹਿਣੇ ਵੇਚੇ ਅਤੇ ਲੱਖਾਂ ਵਿਦਿਆਰਥੀਆਂ ਨੇ ਰਾਤਾਂ ਜਾਗ ਕੇ ਤਿਆਰੀ ਕੀਤੀ ਪਰ ਇਸ ਦੇ ਬਦਲੇ 'ਚ ਉਨ੍ਹਾਂ ਨੂੰ ਪੇਪਰ ਲੀਕ, ਸਰਕਾਰੀ ਲਾਪ੍ਰਵਾਹੀ ਅਤੇ ਸਿੱਖਿਆ ਵਿਵਸਥਾ 'ਚ ਭਿ੍ਸ਼ਟਾਚਾਰ ਮਿਲਿਆ ¢
ਪੇਪਰ ਲੀਕ ਹੋਣ ਕਾਰਨ ਨੀਟ ਯੂ.ਜੀ. ਦੀ ਪ੍ਰੀਖਿਆ ਰੱਦ, ਸੀ.ਬੀ.ਆਈ. ਕਰੇਗੀ ਜਾਂਚ
ਅਜੀਤ ਡੈਸਕ
13-05-2026